Punjab News: ਮੋਟਰਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ, 2 ਨੌਜਵਾਨ ਜ਼ਖ਼ਮੀ
ਵਾਹਨਾਂ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹਾਦਸਾ; ਦੋਵੇਂ ਜ਼ਖ਼ਮੀ ਹਸਪਤਾਲ ਦਾਖ਼ਲ
ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 15 ਜਨਵਰੀ
Punjab News - Road Accident: ਧਰਮਕੋਟ-ਜੋਗੇਵਾਲਾ ਸੜਕ ਉਪਰ ਪਿੰਡ ਖੰਬੇ ਪਾਸ ਬੁੱਧਵਾਰ ਸਵੇਰ ਵੇਲੇ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਇਨ੍ਹਾਂ ’ਤੇ ਸਵਾਰ ਦੋਨੋਂ ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹ ਸੜਕੀ ਹਾਦਸਾ ਮੋਟਰਸਾਈਕਲਾਂ ਦੀ ਤੇਜ਼ ਰਫ਼ਤਾਰ ਕਾਰਨ ਹੋਇਆ ਦੱਸਿਆ ਜਾਂਦਾ ਹੈ।
ਜਾਣਕਾਰੀ ਮੁਤਾਬਕ ਸਵੇਰੇ 11.30 ਵਜੇ ਪਿੰਡ ਖੰਬੇ ਦੇ ਪਾਰਕ ਪਾਸ ਇਹ ਹਾਦਸਾ ਵਾਪਰਿਆ। ਫ਼ਤਹਿਗੜ੍ਹ ਪੰਜਤੂਰ ਵਾਲੇ ਪਾਸੇ ਤੋਂ ਜਾ ਰਹੇ ਮੋਟਰਸਾਈਕਲ ਸਵਾਰ ਜ਼ਖ਼ਮੀ ਨੌਜਵਾਨ ਨੇ ਦੱਸਿਆ ਕਿ ਉਹ ਪਿੰਡ ਮੁਮਾਰੇ ਵਾਲਾ ਥਾਣਾ ਮੱਖੂ ਦਾ ਵਾਸੀ ਹੈ ਅਤੇ ਪਿੰਡ ਢੋਲੇਵਾਲਾ ਕਿਸ ਕੰਮ ਜਾ ਰਿਹਾ ਸੀ। ਦੂਸਰਾ ਮੋਟਰਸਾਈਕਲ ਸਵਾਰ ਨੌਜਵਾਨ ਪਿੰਡ ਸੈਦੇ ਸ਼ਾਹ ਵਾਲਾ ਦਾ ਦੱਸਿਆ ਜਾ ਰਿਹਾ ਹੈ, ਜੋ ਖੰਬੇ ਪਿੰਡ ਵੱਲੋਂ ਆ ਰਿਹਾ ਸੀ।
ਦੋਨੋਂ ਜ਼ਖਮੀਆਂ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੋਵਾਂ ਦੇ ਹੀ ਲੱਤਾਂ ਉਪਰ ਸੱਟ ਲੱਗੀ ਹੈ।