Punjab News - Missing Students: ਪੁਲੀਸ ਵੱਲੋਂ ਲਾਪਤਾ ਵਿਦਿਆਰਥੀਆਂ ਸਣੇ ਪੰਜ ਜਣੇ ਵਾਰਸਾਂ ਹਵਾਲੇ
06:05 PM May 24, 2025 IST
ਸੰਜੀਵ ਹਾਂਡਾ
ਫ਼ਿਰੋਜ਼ਪੁਰ, 24 ਮਈ
ਬਾਰ੍ਹਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਦੇ ਲਾਪਤਾ ਹੋਣ ਦੀ ਗੁੱਥੀ ਸੁਲਝ ਗਈ ਹੈ। ਥਾਣਾ ਸਦਰ ਪੁਲੀਸ ਨੇ ਚਾਰੋਂ ਵਿਦਿਆਰਥੀਆਂ ਸਮੇਤ ਇਨਵਰਟਰ ਰਿਪੇਅਰ ਦਾ ਕੰਮ ਕਰਨ ਵਾਲੇ ਵਿਅਕਤੀ ਵਰਿੰਦਰ ਸਿੰਘ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪਿਜ਼ਾ ਡਿਲੀਵਰੀ ਦਾ ਕੰਮ ਕਰਨ ਵਾਲੇ ਨੌਜਵਾਨ ਕ੍ਰਿਸ਼ ਨੂੰ ਥਾਣਾ ਕੁਲਗੜੀ ਪੁਲੀਸ ਵੱਲੋਂ ਕਿਸੇ ਹੋਰ ਕੇਸ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ। ਵਿਦਿਆਰਥੀਆਂ ਦੀ ਬਰਾਮਦਗੀ ਬਾਰੇ ਪੁਲੀਸ ਅਧਿਕਾਰੀਆਂ ਵੱਲੋਂ ਕੋਈ ਠੋਸ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਗਈ ਹੈ।
ਭਰੋਸੇਯੋਗ ਸੂਤਰਾਂ ਦੇ ਦੱਸਣ ਮੁਤਾਬਿਕ ਇਹ ਨੌਜਵਾਨ ਕਥਿਤ ਤੌਰ ’ਤੇ ਬੀਤੀ ਸ਼ਾਮ ਤੋਂ ਹੀ ਪੁਲੀਸ ਦੀ ਕਥਿਤ ਹਿਰਾਸਤ ਵਿੱਚ ਸਨ ਤੇ ਪੁੱਛਗਿੱਛ ਪੂਰੀ ਹੋਣ ਮਗਰੋਂ ਅਤੇ ਮੀਡੀਆ ਵਿੱਚ ਮਾਮਲਾ ਭਖ਼ਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਬਾਰੇ ਵਿਦਿਆਰਥੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਕੁਝ ਦੱਸਣ ਨੂੰ ਤਿਆਰ ਨਹੀਂ ਹੋਏ।
Advertisement
Advertisement