For the best experience, open
https://m.punjabitribuneonline.com
on your mobile browser.
Advertisement

Punjab news ਮਲੋਟ ਨੇੜੇ ਮੁਕਾਬਲੇ ’ਚ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਕਾਬੂ

10:49 AM May 18, 2025 IST
punjab news ਮਲੋਟ ਨੇੜੇ ਮੁਕਾਬਲੇ ’ਚ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਕਾਬੂ
ਮਲੋਟ ਕਸਬੇ ਵਿਚ ਮੁਕਾਬਲੇ ਵਾਲੀ ਥਾਂ ਮੌਜੂਦ ਪੁਲੀਸ ਟੀਮ।
Advertisement

ਅਰਚਿਤ ਵਾਟਸ
ਮੁਕਤਸਰ, 18 ਮਈ
ਮੁਕਤਸਰ ਪੁਲੀਸ ਨੇ ਮਲੋਟ ਕਸਬੇ ਨੇੜੇ ਹੋਏ ਸੰਖੇਪ ਮੁਕਾਬਲੇ ਵਿਚ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁਕਾਬਲੇ ਦੌਰਾਨ ਮੁਲਜ਼ਮ ਦੇ ਲੱਤ ਵਿਚ ਗੋਲੀ ਲੱਗੀ ਤੇ ਉਸ ਨੂੰ ਮਲੋਟ ਦੇ ਸਿਵਲ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਮੁਲਜ਼ਮ ਕੋਲੋਂ ਦੋ ਪਿਸਤੌਲ, ਦੋ ਜ਼ਿੰਦਾ ਕਾਰਤੂਸ ਤੇ ਕੁਝ ਖਾਲੀ ਖੋਲ ਬਰਾਮਦ ਹੋਈ ਹਨ।

Advertisement

ਮੁਕਤਸਰ ਦੇ ਡੀਐੱਸਪੀ (ਡੀ) ਰਮਨਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਲੰਘੀ ਰਾਤ ਨਿਯਮਤ ਗਸ਼ਤ ਤੇ ਜਾਂਚ ਦੌਰਾਨ ਸੀਆਈਏ ਮਲੋਟ ਦੀ ਟੀਮ ਨੇ ਮਲੋਟ ਕਸਬੇ ਦੇ ਬਾਹਰਵਾਰ ਅਬੋਹਰ ਰੋਡ ’ਤੇ ਮੋਟਰਸਾਈਕਲ ’ਤੇ ਆਉਂਦੇ ਬਾਈਕ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

Advertisement
Advertisement

ਡੀਐੱਸਪੀ ਨੇ ਕਿਹਾ, ‘‘ਪੁਲੀਸ ਨੂੰ ਦੇਖ ਕੇ ਬਾਈਕ ਸਵਾਰ ਮਸ਼ਕੂਕ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਗੋਲੀ ਚਲਾ ਦਿੱਤੀ। ਪੁਲੀਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਵਿਚ ਮੁਲਜ਼ਮ ਦੇ ਲੱਤ ਵਿਚ ਗੋਲੀ ਲੱਗੀ। ਉਸ ਨੂੰ ਫੌਰੀ ਹਿਰਾਸਤ ਵਿਚ ਲੈ ਕੇ ਇਲਾਜ ਲਈ ਮਲੋਟ ਦੇ ਸਿਵਲ ਹਸਪਤਾਲ ਲਿਆਂਦਾ ਗਿਆ।’’

ਮਲੋਟ ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਪੁਲੀਸ ਵੱਲੋਂ ਕਾਬੂ ਕੀਤਾ ਮੁਲਜ਼ਮ।

ਮੁਲਜ਼ਮ ਦੀ ਪਛਾਣ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸੀਤੋ ਗੁੰਨੋ ਵਾਸੀ ਅਭਿਸ਼ੇਕ ਵਜੋਂ ਹੋਈ ਹੈ। ਡੀਐੱਸਪੀ ਨੇ ਕਿਹਾ, ‘‘ਉਹ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਹੈ ਤੇ ਹਥਿਆਰ ਸਪਲਾਈ ਕਰਨ ਦਾ ਕੰਮ ਕਰਦਾ ਹੈ। ਬੀਤੇ ਵਿਚ ਉਸ ਖਿਲਾਫ਼ ਹਰਿਆਣਾ ਵਿਚ ਲੁੱਟ ਖੋਹ ਦੇ ਦੋ ਕੇਸ ਦਰਜ ਹੋਏ ਸਨ।’’

ਮੁਕਾਬਲੇ ਵਾਲੀ ਥਾਂ ਤੋਂ ਮਿਲੇ ਦੋ ਪਿਸਤੌਲ

ਪੁਲੀਸ ਨੇ ਮੁਲਜ਼ਮ ਕੋਲੋਂ ਦੋ ਪਿਸਤੌਲ, ਦੋ ਜ਼ਿੰਦਾ ਕਾਰਤੂਸ ਤੇ ਕੁਝ ਖਾਲੀ ਖੋਲ ਮਿਲਣ ਦਾ ਦਾਅਵਾ ਕੀਤਾ ਹੈ।

Advertisement
Tags :
Author Image

Advertisement