For the best experience, open
https://m.punjabitribuneonline.com
on your mobile browser.
Advertisement

Punjab News: ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਮਨਾਇਆ ਗਿਆ ਮਾਘੀ ਦਾ ਤਿਉਹਾਰ

11:02 PM Jan 16, 2025 IST
punjab news  ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਮਨਾਇਆ ਗਿਆ ਮਾਘੀ ਦਾ ਤਿਉਹਾਰ
ਦੇਸ਼ ਭਗਤ ਯੂਨੀਵਰਸਿਟੀ ਦੇ ਸਮਾਗਮ ਵਿਚ ਮੁੱਖ-ਮਹਿਮਾਨ ਨੂੰ ਭੰਗੜੇ ਦੀ ਤਾਲ ਨਾਲ ਲਿਆਉਂਦੇ ਹੋਏ ਵਿਦਿਆਰਥੀ। -ਫੋਟੋ: ਸੂਦ
Advertisement

ਅਮਰੀਕੀ ਮਹਿਮਾਨਾਂ ਦੀ ਭੰਗੜੇ ਅਤੇ ਗਿੱਧੇ ਵਿੱਚ ਸ਼ਮੂਲੀਅਤ ਨੇ ਸਮਾਗਮ ਦੀ ਸ਼ਾਨ ਹੋਰ ਵਧਾਈ
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 16 ਜਨਵਰੀ
Punjab News: ਦੇਸ਼ ਭਗਤ ਯੂਨੀਵਰਸਿਟੀ (Desh Bhagat University) ਮੰਡੀ ਗੋਬਿੰਦਗੜ੍ਹ ਵੱਲੋਂ ਕੈਂਪਸ ਵਿੱਚ ਮਾਘੀ ਦੇ ਮੌਕੇ ਇਕ ਸ਼ਾਨਦਾਰ ਜਸ਼ਨ ਦੀ ਮੇਜ਼ਬਾਨੀ ਕੀਤੀ ਗਈ, ਜਿਸ ਵਿੱਚ ਵਿਦਿਆਰਥੀ, ਫੈਕਲਟੀ ਅਤੇ ਵਿਸ਼ੇਸ਼ ਮਹਿਮਾਨਾਂ ਨੇ ਖੁਸ਼ੀ ਅਤੇ ਰਵਾਇਤੀ ਉਤਸ਼ਾਹ ਨਾਲ ਇਸ ਤਿਉਹਾਰ ਵਿੱਚ ਹਿੱਸਾ ਲਿਆ।
ਸਮਾਗਮ ਵਿੱਚ ਯੂਨੀਵਰਸਿਟੀ ਆਫ਼ ਨਾਰਥ ਅਮੈਰਿਕਾ (University of North America - UONA) ਦੀ ਪ੍ਰੈਜ਼ੀਡੈਂਟ ਜਿਲ ਕੂ ਮਾਰਟਿਨ ਅਤੇ ਯੂਓਐਨਏ ਦੇ ਆਊਟਰੀਚ ਦੇ ਡਾਇਰੈਕਟਰ ਕਿਰੀਟ ਉਦੇਸ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਇਸ ਦਿਹਾੜੇ ਦੀ ਇਤਿਹਾਸਕ ਮਹੱਤਤਾ ਬਾਰੇ ਚਾਨਣਾ ਪਾਇਆ। ਡਾ. ਜੋਰਾ ਸਿੰਘ ਨੇੋ ਕਿਹਾ ਕਿ ਮਾਘੀ ਜਿਸ ਨੂੰ ਦੇਸ਼ ਦੇ ਵੱਖ-ਵੱਖ ਹਿਸਿਆ ਵਿਚ ਮਕਰ ਸੰਕ੍ਰਾਂਤੀ ਵਜੋਂ ਜਾਣਿਆ ਜਾਦਾ ਹੈ, ਇਕ ਮਹੱਤਵਪੂਰਨ ਤਿਉਂਹਾਰ ਹੈ ਜਿਸ ਨੂੰ ਪੰਜਾਬ ਅਤੇ ਉਤਰੀ ਰਾਜਾਂ ਵਿਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

Advertisement

ਦੇਸ਼ ਭਗਤ ਯੂਨੀਵਰਸਿਟੀ 'ਚ ਸਮਾਗਮ ਦੌਰਾਨ ਵਿਦਿਆਰਥੀਆਂ ਨਾਲ ਨੱਚਦੀ ਜਿਲ ਕੂ ਮਾਰਟਿਨ ਅਤੇ ਹੋਰ। -ਫ਼ੋਟੋ: ਸੂਦ
ਦੇਸ਼ ਭਗਤ ਯੂਨੀਵਰਸਿਟੀ 'ਚ ਸਮਾਗਮ ਦੌਰਾਨ ਵਿਦਿਆਰਥੀਆਂ ਨਾਲ ਨੱਚਦੀ ਹੋਈ ਮੁੱਖ ਮਹਿਮਾਨ ਜਿਲ ਕੂ ਮਾਰਟਿਨ ਅਤੇ ਹੋਰ। -ਫ਼ੋਟੋ: ਸੂਦ

ਮੁੱਖ-ਮਹਿਮਾਨ ਜਿਲ ਕੂ ਮਾਰਟਿਨ ਅਤੇ ਡਾਇਰੈਕਟਰ ਕਿਰੀਟ ਉਦੇਸ਼ੀ ਨੇ ਤਿਉਹਾਰਾਂ ਨੂੰ ਇੱਕ ਜੀਵੰਤ ਅਤੇ ਅਨੰਦਮਈ ਛੋਹ ਪ੍ਰਦਾਨ ਕਰਦੇ ਹੋਏ ਰਵਾਇਤੀ ਭੰਗੜੇ ਅਤੇ ਗਿੱਧਾ ਵਿੱਚ ਸਰਗਰਮੀ ਨਾਲ ਹਿੱਸਾ ਲਿਆ, ਜਿਸ ਨੇ ਸਮਾਗਮ ਨੂੰ ਯਾਦਗਾਰ ਬਣਾ ਦਿਤਾ। ਪ੍ਰੋਗਰਾਮ ਵਿੱਚ ਭੰਗੜੇ ਅਤੇ ਗਿੱਧੇ ਦੀਆਂ ਮਨਮੋਹਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ।
ਵਿਦਿਆਰਥੀਆਂ ਨੇ ਕਲਾਸਿਕ ਲੋਕ ਗੀਤਾਂ ਦੀਆਂ ਸੁਰੀਲੀਆਂ ਪੇਸ਼ਕਾਰੀਆਂ ਵੀ ਕੀਤੀਆਂ ਜਿਸ ਨੇ ਤਿਉਹਾਰ ਦੇ ਮਾਹੌਲ ਨੂੰ ਹੋਰ ਰੰਗੀਨ ਬਣਾ ਦਿੱਤਾ। ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਨੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਸੱਭਿਆਚਾਰਕ ਜਸ਼ਨ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਖੇਤਰ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

Advertisement

Advertisement
Author Image

Balwinder Singh Sipray

View all posts

Advertisement