Punjab News: ਪਟਿਆਲਾ ਨੇੜੇ ਭਾਖੜਾ ਨਹਿਰ ’ਚ ਹੋਈ ਲੀਕੇਜ ਵੇਲ਼ੇ ਸਿਰ ਬੰਦ ਕੀਤੀ
01:17 PM May 24, 2025 IST
ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਮਈ
ਪਟਿਆਲਾ ਨੇੜੇ ਸਥਿਤ ਪਿੰਡ ਪਸਿਆਣਾ ਕੋਲ ਭਾਖੜਾ ਨਹਿਰ ਵਿੱਚ ਲੀਕੇਜ ਹੋ ਗਈ, ਪਰ ਇਸ ਦਾ ਛੇਤੀ ਹੀ ਪਤਾ ਲੱਗ ਜਾਣ ’ਤੇ ਪ੍ਰਸਾਸ਼ਨ ਦੀ ਦੇਖਰੇਖ ਹੇਠ ਮੁਲਾਜ਼ਮਾਂ ਨੇ ਇਸ ਲੀਕੇਜ ਨੂੰ ਬੰਦ ਕਰ ਦਿੱਤਾ।
ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨ ਡਾ. ਪ੍ਰੀਤੀ ਯਾਦਵ ਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚੇ ਹੋਏ ਸਨ। ਜਾਣਕਾਰੀ ਮੁਤਾਬਕ ਛੇਤੀ ਹੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੀ ਇਸ ਕਾਰਜ ਦਾ ਨਿਰੀਖਣ ਕਰਨ ਲਈ ਪੁੱਜ ਰਹੇ ਹਨ।
Advertisement
Advertisement
Advertisement