For the best experience, open
https://m.punjabitribuneonline.com
on your mobile browser.
Advertisement

Punjab News: ਕਮਲ ਕੌਰ ਭਾਬੀ ਕਤਲ ਮਾਮਲਾ: ਦੋਸ਼ੀਆਂ ਨੂੰ 2 ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜਿਆ

11:55 AM Jun 14, 2025 IST
punjab news  ਕਮਲ ਕੌਰ ਭਾਬੀ ਕਤਲ ਮਾਮਲਾ  ਦੋਸ਼ੀਆਂ ਨੂੰ 2 ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜਿਆ
ਪੁਲੀਸ ਦੀ ਗ੍ਰਿਫ਼ਤ ’ਚ ਅੰਮ੍ਰਿਤਪਾਲ ਮਹਿਰੋਂ ਦੇ ਨਿਹੰਗ ਸਾਥੀ। -ਫੋਟੋ: ਪਵਨ ਸ਼ਰਮਾ
Advertisement

ਅਰਚਿਤ ਵਾਟਸ
ਬਠਿੰਡਾ, 14 ਜੂਨ

Advertisement

ਸੋਸ਼ਲ ਮੀਡੀਆ ਤੇ ਮਕਬੂਲ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਦਾ ਬਠਿੰਡਾ ਪੁਲੀਸ ਨੇ ਦੋ ਦਿਨ ਦਾ ਰਿਮਾਂਡ ਪ੍ਰਾਪਤ ਕੀਤਾ ਹੈ। ਦੋਵਾਂ ਮੁਲਜ਼ਮਾਂ, ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਸ਼ੁੱਕਰਵਾਰ ਸ਼ਾਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬਠਿੰਡਾ ਦੇ ਐੱਸਐੱਸਪੀ ਅਮਨੀਤ ਕੌਂਡਲ ਨੇ ਅੱਜ ਕਿਹਾ ਕਿ ਪੁਲਿਸ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਸਟਰਮਾਈਂਡ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

Advertisement
Advertisement

ਜਿੱਥੇ ਪੁਲੀਸ ਵੱਲੋ ਮਹਿਰੋਂ ਦੀ ਭਾਲ ਕੀਤੀ ਜਾ ਰਹੀ ਹੈ ਉੱਥੇ ਹੀ ਉਸ ਨੇ ਸ਼ੁੱਕਰਵਾਰ ਨੂੰ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਸੀ ਅਤੇ ਹੋਰ ਸੋਸ਼ਲ ਮੀਡੀਆ ’ਤੇ ਪ੍ਰਭਾਵਕਾਂ ਨੂੰ ਅਸ਼ਲੀਲ ਸਮੱਗਰੀ ਪੋਸਟ ਕਰਨ ਵਿਰੁੱਧ ਚੇਤਾਵਨੀ ਦਿੱਤੀ ਸੀ। ਇਸ ਘਟਨਾ ਸਬੰਧੀ ਖਾਸ ਕਰਕੇ ਸਿੱਖ ਭਾਈਚਾਰੇ ਅਤੇ ਨਿਹੰਗ ਸਮੂਹਾਂ ਨੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਜਿੱਥੇ ਕੁਝ ਨਿਹੰਗਾਂ, ਸਿੱਖ ਸੰਗਠਨਾਂ ਅਤੇ ਪ੍ਰਭਾਵਕਾਂ ਨੇ ਅੰਮ੍ਰਿਤਪਾਲ ਦੇ ਸਮਰਥਨ ਵਿੱਚ ਗੱਲ ਕੀਤੀ ਹੈ, ਉੱਥੇ ਹੀ ਹੋਰਨਾਂ ਨੇ ਇਸ ਬੇਰਹਿਮ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਨੂੰ ਸਵੈ-ਨਿਆਂ(vigilantism) ਦੀ ਕਾਰਵਾਈ ਕਿਹਾ ਹੈ ਜਿਸ ਨੂੰ ਕਿਸੇ ਵੀ ਹਾਲਾਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇੱਥੋਂ ਤੱਕ ਕਿ ਸੋਸ਼ਲ ਮੀਡੀਆ ਉਪਭੋਗਤਾ ਵੀ ਮਿਲੇ-ਜੁਲੇ ਵਿਚਾਰ ਪ੍ਰਗਟ ਕਰ ਰਹੇ ਹਨ।

ਇਸ ਦੌਰਾਨ ਇੱਕ ਹੋਰ ਪ੍ਰਭਾਵਕ (influencer) ਪ੍ਰੀਤ ਜੱਟੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਧਮਕੀ ਭਰਿਆ ਫੋਨ ਆਇਆ ਹੈ, ਜਿਸ ਵਿੱਚ ਉਸਨੂੰ ਆਨਲਾਈਨ ਸਮੱਗਰੀ ਅਪਲੋਡ ਕਰਨਾ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਇੱਕ ਵੀਡੀਓ ਵਿੱਚ ਪ੍ਰੀਤ ਜੱਟੀ ਨੇ ਕਿਹਾ, "ਮੇਰਾ ਪੰਜ ਮਹੀਨਿਆਂ ਦਾ ਬੱਚਾ ਹੈ। ਮੈਨੂੰ ਅੱਜ ਬਹੁਤ ਬੁਰਾ ਮਹਿਸੂਸ ਹੋ ਰਿਹਾ ਹੈ। ਮੈਂ ਸਿਰਫ਼ ਸਧਾਰਨ ਵੀਡੀਓ ਅਪਲੋਡ ਕਰਦੀ ਹਾਂ ਅਤੇ ਕਿਸੇ ਵੀ ਗਲਤ ਚੀਜ਼ ਦਾ ਪ੍ਰਚਾਰ ਨਹੀਂ ਕਰਦੀ। ਮੈਨੂੰ ਨਹੀਂ ਪਤਾ ਕਿ ਮੈਨੂੰ ਕੌਣ ਕਾਲ ਕਰ ਰਿਹਾ ਹੈ। ਮੈਂ ਚਾਰ ਮਹੀਨੇ ਪਹਿਲਾਂ ਅੰਮ੍ਰਿਤਪਾਲ ਤੋਂ ਮੁਆਫੀ ਵੀ ਮੰਗੀ ਸੀ ਅਤੇ ਉਦੋਂ ਤੋਂ ਮੈਂ ਕੁਝ ਵੀ ਇਤਰਾਜ਼ਯੋਗ ਪੋਸਟ ਨਹੀਂ ਕੀਤਾ ਹੈ।’’

ਕਮਲ ਦੇ ਕਤਲ ਨੇ ਨੈਤਿਕਤਾ, ਪ੍ਰਗਟਾਵੇ ਦੀ ਆਜ਼ਾਦੀ ਅਤੇ ਸੋਸ਼ਲ ਮੀਡੀਆ ਪ੍ਰਭਾਵਕਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਇੱਕ ਵਿਆਪਕ ਬਹਿਸ ਛੇੜ ਦਿੱਤੀ ਹੈ।

Advertisement
Tags :
Author Image

Puneet Sharma

View all posts

Advertisement