ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News: ਦਲਿਤਾਂ ਦੇ ਘਰਾਂ ਨੂੰ ਅੱਗ ਲਗਾਉਣ ਦੀ ਘਟਨਾ ਦੀ ਜੁਡੀਸ਼ੀਅਲ ਜਾਂਚ ਮੰਗੀ

02:09 PM Jan 14, 2025 IST
ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਰਨਜੀਤ ਸਿੰਘ ਗਹਿਰੀ ਤੇ ਹੋਰ ਆਗੂ।

ਸਾਜਿਸ਼ ਰਚਣ ਵਾਲਿਆਂ ਅਤੇ ਦੋਸ਼ੀਆਂ ਨੂੰ ਸ਼ਹਿ ਦੇਣ ਵਾਲਿਆਂ ਖ਼ਿਲਾਫ਼ ਦੀ ਦਰਜ ਹੋਣ ਕੇਸ: ਕਿਰਨਜੀਤ ਸਿੰਘ ਗਹਿਰੀ
ਮਨੋਜ ਸ਼ਰਮਾ
ਬਠਿੰਡਾ, 14 ਜਨਵਰੀ
Punjab News: ਪਿਛਲੇ ਦਿਨੀਂ ਨਸ਼ਾ ਤਸਕਰੀ ਨੂੰ ਰੋਕਣ ਦੇ ਨਾਂ ’ਤੇ ਪਿੰਡ ਦਾਨ ਸਿੰਘ ਵਾਲਾ ਦੇ ਸ਼ਹੀਦ ਬਾਬਾ ਜੀਵਨ ਸਿੰਘ ਨਗਰ ਵਿਖੇ ਸ਼ਰਾਰਤੀਆਂ ਨੇ ਮਜ਼ਦੂਰਾਂ ਦੇ 8 ਘਰਾਂ ਨੂੰ ਪੈਟਰੋਲ ਬੰਬ ਸੁੱਟ ਕੇ ਰਾਤ ਸਮੇਂ ਅੱਗ ਲਾ ਦਿਤੀ ਤੇ ਲੋਕਾਂ ਆਪਣੀ ਅਤੇ ਆਪਣੇ ਬੱਚਿਆਂ ਜਾਨ ਉਥੋਂ ਭੱਜ ਕੇ ਬਚਾਉਣੀ ਪਈ। ਇਸ ਮਾਮਲੇ ਦੀ ਪੜਤਾਲ ਕਰਨ ਅਤੇ ਪੀੜਤ ਦਲਿਤ ਪਰਿਵਾਰਾਂ ਦਾ ਸਾਥ ਦੇਣ ਲਈ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਆਪਣੀ ਟੀਮ ਸਮੇਤ ਮੰਗਲਵਾਰ ਨੂੰ ਪਿੰਡ ਵਿਚ ਪੁੱਜੇ।
ਉਨ੍ਹਾਂ ਨਾਲ ਲਛਮਣ ਸਿੰਘ ਸਹੋਤਾ, ਰਾਜਾ ਸਿੰਘ ਸਿਵੀਆਂ, ਦਵਿੰਦਰ ਸਿੰਘ ਡਿੱਖ, ਜਗਮੇਲ ਸਿੰਘ, ਜਸਵੀਰ ਸਿੰਘ ਗੋਬਿੰਦਪੁਰਾ, ਅਮਨਦੀਪ ਸਿੰਘ ਸਿਵੀਆਂ, ਗੁਰਬਚਨ ਸਿੰਘ ਸਿਵੀਆਂ ਵੀ ਸਨ, ਜਿਨ੍ਹਾਂ ਪਿੰਡ ਦਾਨ ਸਿੰਘ ਵਾਲਾ ਪਹੁੰਚ ਕੇ ਮੌਕਾ ਦੇਖਿਆ ਅਤੇ ਜ਼ਖ਼ਮੀ ਹੋਏ 5 ਵਿਅਕਤੀਆਂ ਦਾ ਗੋਨੇਆਣਾ ਹਸਪਤਾਲ ਪਹੁੰਚ ਕੇ ਹਾਲ-ਚਾਲ ਪੁੱਛਿਆ।
ਗਹਿਰੀ ਨੂੰ ਪੀੜਤ ਔਰਤਾਂ ਸਰਬਜੀਤ ਕੌਰ, ਅੰਗਰੇਜ਼ ਕੌਰ, ਮੇਜਰ ਸਿੰਘ, ਜਸਪ੍ਰੀਤ ਸਿੰਘ, ਪਰਗਟ ਸਿੰਘ, ਦੇਵ ਸਿੰਘ, ਜਗਦੇਵ ਸਿੰਘ ਅਤੇ ਹੋਰ ਪੀੜਤਾਂ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਪਹਿਲਾਂ ਕਾਫੀ ਦਿਨਾਂ ਤੋਂ ਥਾਣਾ ਨਹੀਆਂਵਾਲਾ ਵਿਖੇ ਦਰਖਾਸਤਾਂ ਦਿਤੀਆਂ ਸਨ ਪਰ ਮੁਲਜ਼ਮਾਂ ਨੂੰ ਪਿੰਡ ਦੇ ਸਰਪੰਚ ਅਤੇ ਹਲਕਾ ਐਮਐਲਏ ਦੀ ਕਥਿਤ ਸ਼ਹਿ ਹੋਣ ਕਰ ਕੇ ਪੁਲੀਸ ਨੇ ਕਾਰਵਾਈ ਨਹੀ ਕੀਤੀ। ਲੋਕਾਂ ਨੇ ਦੋਸ਼ ਲਾਇਆ ਕਿ ਜੇ ਉਨ੍ਹਾਂ ਦੀ ਦਰਖ਼ਾਸਤ ’ਤੇ ਕਾਰਵਾਈ ਹੋਈ ਹੁੰਦੀ ਤਾਂ ਇਹ ਮੰਦਭਾਗੀ ਘਟਨਾ ਨਹੀਂ ਵਾਪਰਨੀ ਸੀ।
ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਪੀੜਤ ਪਰਿਵਾਰਾਂ ਦੇ ਬਚਿਆਂ ਦੀਆਂ ਕਿਤਾਬਾਂ, ਬਸਤੇ, ਜ਼ਰੂਰੀ ਕਾਗਜ਼ਾਤ, ਕੱਪੜੇ, ਇਕ ਬੱਚੀ ਦਾ ਦਾਜ ਦਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ ਹੈ। ਪੀੜਤ ਪਰਿਵਾਰਾਂ ਨੇ ਡਰਦੇ ਹੋਏ ਅਪਣੇ ਬਚਿਆਂ ਨੂੰ ਰਿਸ਼ਤੇਦਾਰੀਆਂ ਵਿੱਚ ਭੇਜ ਦਿਤਾ ਹੈ। ਗਹਿਰੀ ਨੇ ਦਹਿਸ਼ਤ ਦਾ ਮਾਹੌਲ ਅਤੇ ਦਲਿਤ ਸਮਾਜ ਦੀ ਹਾਲਤ ਦੇਖ ਤੁਰਤ ਡੀਸੀ ਬਠਿੰਡਾ ਅਤੇ ਐਸਐਸਪੀ ਨਾਲ ਗੱਲਬਾਤ ਕਰ ਕੇ ਇਨ੍ਹਾਂ ਪਰਿਵਾਰਾਂ ਨੂੰ ਦਸ-ਦਸ ਲੱਖ ਦੀ ਮਦਦ ਮੁੜ ਵਸੇਬੇ ਲਈ ਦੇਣ ਦੀ ਮੰਗ ਕੀਤੀ ਅਤੇ ਇਥੇ ਪੱਕੇ ਤੌਰ 'ਤੇ ਪੁਲੀਸ ਤਾਇਨਾਤ ਕਰਨ ਦੀ ਮੰਗ ਕੀਤੀ।
ਉਨ੍ਹਾਂ ਇਸ ਸਾਰੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਸਾਜ਼ਿਸ਼ ਰਚਣ ਵਾਲਿਆਂ ਅਤੇ ਦੋਸ਼ੀਆਂ ਨੂੰ ਸ਼ਹਿ ਦੇਣ ਵਾਲਿਆਂ ਖ਼ਿਲਾਫ਼ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਨੂੰ ਇਕਜੁੱਟ ਹੋ ਕੇ ਨਸ਼ਾ ਤਸਕਰਾਂ ਅਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲਿਆਂ ਖਿਲਾਫ ਲੜਾਈ ਲੜਨੀ ਚਾਹੀਦੀ।

Advertisement

Advertisement