Punjab News ਜਲੰਧਰ: ਟਾਇਰ ਫੈਕਟਰੀ ਵਿਚ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ
12:30 PM May 19, 2025 IST
Advertisement
ਜਲੰਧਰ, 19 ਮਈ
Advertisement
ਅੱਜ ਤੜਕਸਾਰ ਇੱਥੋਂ ਦੇ ਉਦਯੋਗਿਕ ਖੇਤਰ ਵਿਚ ਇਕ ਟਾਇਰ ਫੈਕਟਰੀ ’ਚ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਗਦਾਈਪੁਰ ਖੇਤਰ ਵਿਚ ਫੈਕਟਰੀ ਵਿਚ ਅੱਗ ਲੱਗਣ ਬਾਰੇ ਫਾਇਰ ਵਿਭਾਗ ਨੂੰ ਸਵੇਰੇ ਲਗਭਗ 5:15 ਵਜੇ ਘਟਨਾ ਦੀ ਸੂਚਨਾ ਮਿਲੀ ਸੀ। ਪੰਜਾਬ ਫਾਇਰ ਸਰਵਿਸਿਜ਼ ਦੇ ਅਧਿਕਾਰੀ ਨੇ ਦੱਸਿਆ, ‘‘ਗਦਾਈਪੁਰ ਰਬੜ (ਟਾਇਰ) ਫੈਕਟਰੀ ਵਿਚ ਅੱਗ ਲੱਗਣ ਬਾਰੇ ਉਨ੍ਹਾਂ ਨੂੰ ਸਵੇਰੇ 5:15 ਵਜੇ ਸੂਚਨਾ ਮਿਲੀ। ਜਿਸ ਉਪਰੰਤ ਅੱਗ ’ਤੇ ਕਾਬੂ ਪਾਉਣ ਲਈ 30 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ।’’ ਅਧਿਕਾਰੀ ਨੇ ਦੱਸਿਆ ਕਿ ਅੱਗ ਦੀ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। -ਏਐੱਨਆਈ
Advertisement
Advertisement
Advertisement