For the best experience, open
https://m.punjabitribuneonline.com
on your mobile browser.
Advertisement

Punjab News: ਗੈਂਗਸਟਰ, ਤਸਕਰ ਤੇ ਅਤਿਵਾਦੀ ਇਕਜੁੱਟ ਹੋਏ: ਗੌਰਵ ਯਾਦਵ

07:21 PM Feb 03, 2025 IST
punjab news  ਗੈਂਗਸਟਰ  ਤਸਕਰ ਤੇ ਅਤਿਵਾਦੀ ਇਕਜੁੱਟ ਹੋਏ  ਗੌਰਵ ਯਾਦਵ
Advertisement

ਐਨ ਪੀ ਧਵਨ

Advertisement

ਪਠਾਨਕੋਟ, 3 ਫਰਵਰੀ

Advertisement

ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਸਰਹੱਦੀ ਜ਼ਿਲ੍ਹੇ ਨਰੋਟ ਜੈਮਲ ਸਿੰਘ ਵਿਚ ਪੰਜਾਬ ਪੁਲੀਸ ਦੇ ਅਧਿਕਾਰੀਆਂ, ਕਾਂਸਟੇਬਲਾਂ, ਬੀਐਸਐਫ ਅਤੇ ਆਰਮੀ ਦੇ ਅਧਿਕਾਰੀਆਂ ਤੇ ਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਗੈਂਗਸਟਰਾਂ, ਤਸਕਰਾਂ ਤੇ ਅਤਿਵਾਦੀਆਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਅਤੇ ਇਹ ਸਾਰੇ ਇਕੱਠੇ ਹੋ ਕੇ ਸਾਡੇ ਦੁਸ਼ਮਣ ਦੇਸ਼ ਦੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ। ਇਨ੍ਹਾਂ ਸਭਨਾਂ ਦਾ ਟਾਕਰਾ ਕਰਨ ਲਈ ਸਾਰੀਆਂ ਫੋਰਸਾਂ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ 30 ਪੁਲੀਸ ਅਧਿਕਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਮੈਂਡੇਸ਼ਨ ਡਿਸਕ, 11 ਨੂੰ ਪ੍ਰਸ਼ੰਸਾ ਪੱਤਰ ਅਤੇ ਬੀਐਸਐਫ ਦੇ 3 ਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਠਾਨਕੋਟ ਪੁੱਜ ਕੇ ਨਵੇਂ ਬਣਾਏ ਗਏ ਸਾਈਬਰ ਕਰਾਈਮ ਥਾਣੇ ਦਾ ਉਦਘਾਟਨ ਕੀਤਾ। ਇਸ ਮੌਕੇ ਸਰਹੱਦੀ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ, ਡਿਪਟੀ ਕਮਿਸ਼ਨਰ ਆਦਿੱਤਿਆ ਉਪਲ, ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿਲੋਂ, ਡੀਐਸਪੀ ਸੁਮੀਰ ਸਿੰਘ ਮਾਨ, ਬੀਐਸਐਫ ਕਮਾਂਡੈਂਟ ਸੁਨੀਲ ਮਿਸ਼ਰਾ, ਐਸਐਸਪੀ ਗੁਰਦਾਸਪੁਰ ਸੋਹੇਲ ਕਾਸਿਮ ਮੀਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਾਲ 1970-1980 ਵਿੱਚ ਗੈਂਗਸਟਰ, ਅਤਿਵਾਦੀ ਅਤੇ ਸਮਗਲਰ ਅਲੱਗ-ਅਲੱਗ ਕੰਮ ਕਰਦੇ ਸਨ ਅਤੇ ਇਨ੍ਹਾਂ ਦਾ ਕੰਟਰੋਲ ਪਾਕਿਸਤਾਨ ਵਿੱਚੋਂ ਚਲਦਾ ਸੀ ਤੇ ਕਮਾਂਡ ਵਿਦੇਸ਼ਾਂ ਵਿੱਚੋਂ। ਅਮਰੀਕਾ ਵਰਗੇ ਦੇਸ਼ਾਂ ਵਿੱਚ ਬੈਠੇ ਖਾਲਿਸਤਾਨ ਪੱਖੀ ਲੋਕ ਇਨ੍ਹਾਂ ਨੂੰ ਉਤਸ਼ਾਹਿਤ ਕਰਦੇ ਸਨ ਪਰ ਹੁਣ ਇਹ ਸਾਰੇ ਇਕੱਠ ਹੋ ਕੇ ਕੰਮ ਕਰਨ ਲੱਗੇ ਹਨ ਅਤੇ ਇੱਕੋ ਖੇਪ ਵਿੱਚ ਹੀ ਨਸ਼ਾ ਤੇ ਅਸਲਾ ਹੁੰਦਾ ਹੈ ਜੋ ਡਰੋਨਾਂ ਰਾਹੀਂ ਭੇਜਿਆ ਜਾਂਦਾ ਹੈ। ਹੁਣ ਪੁਲੀਸ ਵੀ ਇਨ੍ਹਾਂ ਦੀਆਂ ਤਾਕਤਾਂ ਨੂੰ ਤੋੜਨ ਲਈ ਇਕੱਠੇ ਹੋ ਕੇ ਕੰਮ ਕਰੇਗੀ। ਉਨ੍ਹਾਂ ਬੀਐਸਐਫ, ਆਰਮੀ ਅਤੇ ਹੋਰ ਫੋਰਸਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਾਡਾ

ਸਭਨਾਂ ਦਾ ਮਕਸਦ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਡਟਣਾ ਹੈ ਤੇ ਪੰਜਾਬ ਪੁਲੀਸ ਇਸ ਵਰਤਾਰੇ ਖ਼ਿਲਾਫ਼ ਪੂਰੀ ਸ਼ਿੱਦਤ ਨਾਲ ਕਾਰਵਾਈ ਕਰ ਰਹੀ ਹੈ।

Advertisement
Author Image

sukhitribune

View all posts

Advertisement