For the best experience, open
https://m.punjabitribuneonline.com
on your mobile browser.
Advertisement

Punjab News: ਗੁਰਦਾਸਪੁਰ-ਮੁਕੇਰੀਆਂ ਪ੍ਰਾਜੈਕਟ ਦਾ ਅੰਤਿਮ ਸਥਾਨਕ ਸਰਵੇ ਰੇਲਵੇ ਵਲੋਂ ਮਨਜ਼ੂਰ: ਰਵਨੀਤ ਬਿੱਟੂ

02:40 PM May 29, 2025 IST
punjab news  ਗੁਰਦਾਸਪੁਰ ਮੁਕੇਰੀਆਂ ਪ੍ਰਾਜੈਕਟ ਦਾ ਅੰਤਿਮ ਸਥਾਨਕ ਸਰਵੇ ਰੇਲਵੇ ਵਲੋਂ ਮਨਜ਼ੂਰ  ਰਵਨੀਤ ਬਿੱਟੂ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਮਈ
ਰੇਲ ਮੰਤਰਾਲੇ ਵਲੋਂ 30 ਕਿਲੋ ਮੀਟਰ ਲੰਬੇ ਗੁਰਦਾਸਪੁਰ-ਮੁਕੇਰੀਆਂ ਰੇਲ ਲਿੰਕ ਲਈ ਅੰਤਿਮ ਸਥਾਨਕ ਸਰਵੇ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਨੂੰ ਖੇਤਰ ਲਈ ਇੱਕ ਵੱਡੀ ਪ੍ਰਾਪਤੀ ਕਰਾਰ ਦਿੰਦਿਆਂ ਕੇਂਦਰੀ ਰਾਜ ਮੰਤਰੀ (ਰੇਲ ਮੰਤਰਾਲਾ ਅਤੇ ਖਾਦ ਪ੍ਰੋਸੈਸਿੰਗ ਉਦਯੋਗ) ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਨਵੀਂ ਰੇਲ ਲਾਈਨ ਖੇਤਰੀ ਸੰਪਰਕ ਲਈ ਬਹੁਤ ਜ਼ਰੂਰੀ ਹੈ ਅਤੇ ਅੰਮ੍ਰਿਤਸਰ ਵੱਲ ਇੱਕ ਹੋਰ ਬਦਲਵਾਂ ਰਸਤਾ ਮੁਹੱਈਆ ਕਰਵਾਏਗੀ।
ਰਵਨੀਤ ਸਿੰਘ ਬਿੱਟੂ ਨੇ ਹੋਰ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਪੰਜਾਬ ਦੇ ਮਾਝਾ ਖ਼ਿੱਤੇ ਵਿੱਚ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਸਥਿਤ ਹੈ। ਇਹ ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਦਾ ਇੱਕ ਜ਼ਿਲ੍ਹਾ ਸਦਰ ਮੁਕਾਮ ਹੈ। ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਅਨਾਜ ਅਤੇ ਖਾਦ ਦੀ ਲੋਡਿੰਗ ਹੁੰਦੀ ਹੈ ਅਤੇ ਹਰ ਮਹੀਨੇ ਔਸਤਨ 5 ਰੇਕਾਂ ਇੱਥੋਂ ਨਿਪਟਾਈਆਂ ਜਾਂਦੀਆਂ ਹਨ।
ਇਸ ਖੇਤਰ ਦਾ ਮਾਲ ਭੇਜਣ ਜਾਂ ਲਿਆਂਦੇ ਜਾਣ ਲਈ ਅੰਬਾਲਾ ਵੱਲ ਜਾਂਦਿਆਂ ਅੰਮ੍ਰਿਤਸਰ ਅਤੇ ਜਲੰਧਰ ਰਾਹੀਂ (ਲਗਭਗ 140 ਕਿਲੋਮੀਟਰ) ਜਾਂ ਪਠਾਨਕੋਟ ਅਤੇ ਜਲੰਧਰ ਰਾਹੀਂ (ਲਗਭਗ 142 ਕਿਲੋਮੀਟਰ) ਰਸਤਾ ਤੈਅ ਕਰਨਾ ਪੈਂਦਾ ਹੈ। ਕਈ ਵਾਰ ਰੇਕਾਂ ਨੂੰ ਅੰਮ੍ਰਿਤਸਰ ਰਾਹੀਂ ਜਾਂਦਿਆਂ ਰਿਵਰਸ ਵੀ ਕਰਨਾ ਪੈਂਦਾ ਹੈ। ਇਹ ਨਵੀਂ ਲਾਈਨ ਬਣਨ ਤੋਂ ਬਾਅਦ ਇਹ ਟ੍ਰੈਫਿਕ ਮੁਕੇਰੀਆਂ ਰਾਹੀਂ (ਲਗਭਗ 92 ਕਿਲੋਮੀਟਰ) ਚਲ ਸਕੇਗੀ, ਜਿਸ ਨਾਲ ਹਰੇਕ ਰੇਕ 'ਤੇ ਤਕਰੀਬਨ 50 ਕਿਲੋਮੀਟਰ ਦੀ ਬਚਤ ਹੋਵੇਗੀ ਅਤੇ ਅੰਮ੍ਰਿਤਸਰ ਰਿਵਰਸ ਵੀ ਨਹੀਂ ਕਰਨਾ ਪਏਗਾ।

Advertisement

Advertisement
Advertisement
Advertisement
Author Image

Balwinder Singh Sipray

View all posts

Advertisement