Punjab News: ਨਸ਼ੇ ਕਾਰਨ ਮੌਤ: ਮਹਿਲਾ ਸਰਪੰਚ ਸਮੇਤ 7 ਖ਼ਿਲਾਫ਼ ਕੇਸ ਦਰਜ, 4 ਗ੍ਰਿਫ਼ਤਾਰ
01:46 PM Feb 01, 2025 IST
Advertisement
ਮੋਹਿਤ ਸਿੰਗਲਾ
ਨਾਭਾ, 1 ਫਰਵਰੀ
Punjab News: ਇਥੇ ਬਾਜ਼ਾਰ ਵਿੱਚ ਬੀਤੇ ਵੀਰਵਾਰ ਨੂੰ ਨਸ਼ੇ ਦੀ ਓਵਰਡੋਜ਼ ਨਾਲ 28 ਸਾਲ਼ਾ ਨੌਜਵਾਨ ਦੀ ਮੌਤ ਗੋ ਗਈ ਸੀ। ਇਸ ਸਬੰਧੀ ਪੁਲੀਸ ਨੇ 7 ਜਣਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਨ੍ਹਾਂ ਵਿੱਚ ਰੋਹਟੀ ਛੰਨਾ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਸਮੇਤ 4 ਔਰਤਾਂ ਵੀ ਸ਼ਾਮਲ ਹਨ।
ਡੀਐਸਪੀ ਨਾਭਾ ਮਨਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਚੰਡੀਗੜ੍ਹ ਦਾ ਵਾਸੀ ਸੀ, ਜੋ 2 ਮਹੀਨੇ ਤੋਂ ਸਥਾਨਕ ਨਸ਼ਾ ਛੁਡਾਊ ਕੇਂਦਰ ਵਿੱਚ ਜ਼ੇਰੇ-ਇਲਾਜ ਸੀ ਅਤੇ ਵੀਰਵਾਰ ਨੂੰ ਹੀ ਉਸ ਦੀ ਕੇਂਦਰ ਤੋਂ ਛੁੱਟੀ ਹੋਈ ਸੀ।
ਪੁਲੀਸ ਮੁਤਾਬਿਕ ਸਰਪੰਚ ਨਸ਼ਾ ਵਿਕ੍ਰੇਤਾਵਾਂ ਨੂੰ ਸ਼ਹਿ ਦਿੰਦੀ ਸੀ। ਉਨ੍ਹਾਂ ਦੱਸਿਆ ਕਿ ਚਾਰ ਮਹਿਲਾ ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਹਨ ਤੇ ਬਾਕੀਆਂ ਦੀ ਭਾਲ ਜਾਰੀ ਹੈ।
Advertisement
Advertisement
Advertisement