ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News: ‘ਨਕਲ ਮਰਾਉਣ ਦੇ ਪੈਸੇ ਨਾ ਦੇਣ ਵਾਲੇ ਬੱਚੇ ਕੀਤੇ ਫੇਲ੍ਹ’: ਕਾਲਜ ਵਿਦਿਆਰਥਣਾਂ ਨੇ ਲਾਏ ਦੋਸ਼

02:38 PM May 31, 2025 IST
featuredImage featuredImage
ਫੈਜ਼ਗੜ੍ਹ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਤੇ ਹੋਰ ਸੜਕ ’ਤੇ ਧਰਨਾ ਲਾਉਂਦੇ ਹੋਏ।

ਫੈਜਗੜ੍ਹ ਨਰਸਿੰਗ ਕਾਲਜ ਦੇ ਬਾਹਰ ਵਿਦਿਆਰਥਣਾਂ ਨੇ ਲਾਇਆ ਧਰਨਾ, ਰੋਡ ਕੀਤਾ ਜਾਮ
ਦੇਵਿੰਦਰ ਸਿੰਘ ਜੱਗੀ
ਪਾਇਲ, 31 ਮਈ
ਖੰਨਾ ਵਿਖੇ ਭਾਜਪਾ ਆਗੂ ਬਲਜਿੰਦਰ ਸਿੰਗਲਾ ਦੇ ਸਵਾਮੀ ਵਿਵੇਕਾਨੰਦ ਨਰਸਿੰਗ ਕਾਲਜ ਫੈਜ਼ਗੜ੍ਹ 'ਚ ਅੱਜ ਵਿਦਿਆਰਥਣਾਂ ਵਲੋਂ ਭਾਰੀ ਹੰਗਾਮਾ ਕੀਤਾ ਗਿਆ। ਵਿਦਿਆਰਥਣਾਂ ਨੇ ਕਾਲਜ ਪ੍ਰਬੰਧਕਾਂ 'ਤੇ ਨਕਲ ਕਰਵਾਉਣ ਲਈ ਪੈਸੇ ਮੰਗਣ ਅਤੇ ਪੈਸੇ ਨਾ ਦੇਣ ਵਾਲਿਆਂ ਨੂੰ ਫੇਲ੍ਹ ਕਰ ਦੇਣ ਦੇ ਗੰਭੀਰ ਦੋਸ਼ ਲਾਏ।
ਇਸ ਰੋਸ ਨੂੰ ਪ੍ਰਗਟਾਉਂਦਿਆਂ ਵਿਦਿਆਰਥਣਾਂ ਨੇ ਖੰਨਾ-ਮਾਲੇਰਕੋਟਲਾ ਰੋਡ 'ਤੇ ਫੈਜ਼ਗੜ ਨਰਸਿੰਗ ਕਾਲਜ ਅੱਗੇ ਧਰਨਾ ਲਾਇਆ ਅਤੇ ਸਰਟੀਫਿਕੇਟ ਤੇ ਫੀਸ ਵਾਪਸੀ ਦੀ ਮੰਗ ਕੀਤੀ।
ਜੀਐੱਨਐੱਮ ਦੂਜੇ ਸਾਲ ਦੀ ਵਿਦਿਆਰਥਣ ਤਨਪ੍ਰੀਤ ਕੌਰ ਨੇ ਦੋਸ਼ ਲਾਇਆ ਕਿ ਕਾਲਜ ਵਿੱਚ ਬੱਚਿਆਂ ਤੋਂ 4 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਮੰਗੇ ਗਏ ਸਨ। ਉਸ ਮੁਤਾਬਕ ਉਨ੍ਹਾਂ ਨੂੰ ਕਿਹਾ ਗਿਆ ਕਿ ਇਹ ਪੈਸੇ ਨਕਲ ਲਈ ਹਨ। ਵਿਦਿਆਰਥਣ ਨੇ ਦੋਸ਼ ਲਾਇਆ, ‘‘ਜਿਨ੍ਹਾਂ ਨੇ ਪੈਸੇ ਦਿੱਤੇ, ਉਨ੍ਹਾਂ ਦੇ ਅਸੈਸਮੈਂਟ ’ਚ ਵਧੇਰੇ ਨੰਬਰ ਲਾਏ ਗਏ, ਜਦਕਿ ਜਿਹੜੇ ਵਿਦਿਆਰਥੀ ਪੈਸੇ ਨਹੀਂ ਦੇ ਸਕੇ, ਉਨ੍ਹਾਂ ਨੂੰ ਫੇਲ੍ਹ ਕਰ ਦਿੱਤਾ ਗਿਆ।’’
ਇੱਕ ਹੋਰ ਵਿਦਿਆਰਥਣ ਮਨਪ੍ਰੀਤ ਕੌਰ ਨੇ ਦੋਸ਼ ਲਾਇਆ ਕਿ ਕਾਲਜ ਦੇ ਐੱਮਡੀ ਬਲਜਿੰਦਰ ਸਿੰਗਲਾ, ਜੋ ਭਾਜਪਾ ਆਗੂ ਹਨ, ਅਕਸਰ ਵਿਦਿਆਰਥਣਾਂ ਨੂੰ ਆਪਣਾ ਰੁਤਬਾ ਦੱਸ ਕੇ ਧਮਕਾਉਂਦੇ ਹਨ। ਵਿਦਿਆਰਥਣਾਂ ਨੇ ਕਿਹਾ ਕਿ ਇਹ ਸਿੱਧਾ ਸਿੱਖਿਆ ਦੇ ਹੱਕ 'ਤੇ ਹਮਲਾ ਹੈ ਅਤੇ ਉਹ ਆਪਣੇ ਹੱਕਾਂ ਦੀ ਰਾਖੀ ਲਈ ਡਟ ਕੇ ਲੜਨਗੇ।
ਇਸ ਪੂਰੇ ਮਾਮਲੇ ਨੇ ਸਥਾਨਕ ਪੱਧਰ 'ਤੇ ਹਲਚਲ ਮਚਾ ਦਿੱਤੀ ਹੈ ਅਤੇ ਹੁਣ ਇੰਤਜ਼ਾਰ ਹੈ ਕਿ ਪੰਜਾਬ ਨਰਸਿੰਗ ਕੌਂਸਲ ਤੇ ਪ੍ਰਸ਼ਾਸਨ ਵਲੋਂ ਕਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਵਿਦਿਆਰਥਣਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।

Advertisement

ਕਿਸੇ ਤੋਂ ਪੈਸੇ ਨਹੀਂ ਲਏ: ਪ੍ਰਿੰਸੀਪਲ

ਦੂਜੇ ਪਾਸੇ ਜਦੋਂ ਮੀਡੀਆ ਨੇ ਕਾਲਜ ਪ੍ਰਸ਼ਾਸਨ ਤੋਂ ਇਸ ਸਬੰਧੀ ਸਪੱਸ਼ਟਤਾ ਲੈਣੀ ਚਾਹੀ ਤਾਂ ਪ੍ਰਿੰਸੀਪਲ ਅਮਿਤਾ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਤੋਂ ਪੈਸੇ ਨਹੀਂ ਲਏ। ਉਂਝ ਉਨ੍ਹਾਂ ਇਸ ਮੌਕੇ ਮੀਡੀਆ ਅਤੇ ਪੁਲੀਸ ਦੇ ਸਾਮਹਣੇ ਹੀ ਵਿਦਿਆਰਥਣਾਂ ਨਾਲ ਕਥਿਤ ਬਦਸਲੂਕੀ ਵੀ ਕੀਤੀ। ਜਦੋਂ ਕਾਲਜ ਦੀ ਮਾਨਤਾ ਨੂੰ ਲੈ ਕੇ ਵਿਦਿਆਰਥਣਾਂ ਨੇ ਸਵਾਲ ਚੁੱਕੇ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਉਹ ਜਨਤਕ ਤੌਰ ’ਤੇ ਸਬੂਤ ਨਹੀਂ ਦਿਖਾ ਸਕਦੇ।

 

Advertisement

Advertisement