For the best experience, open
https://m.punjabitribuneonline.com
on your mobile browser.
Advertisement

Punjab News ਭਾਈ ਬਖ਼ਤੌਰ ਘਟਨਾ: ਸਾਬਕਾ ਫ਼ੌਜੀ ਦੀਆਂ ਲੱਤਾਂ ਤੋੜਨ ਵਾਲਿਆਂ ’ਤੇ ਹੋਰ ਨਵਾਂ ਕੇਸ ਦਰਜ

01:47 PM Jun 05, 2025 IST
punjab news ਭਾਈ ਬਖ਼ਤੌਰ ਘਟਨਾ  ਸਾਬਕਾ ਫ਼ੌਜੀ ਦੀਆਂ ਲੱਤਾਂ ਤੋੜਨ ਵਾਲਿਆਂ ’ਤੇ ਹੋਰ ਨਵਾਂ ਕੇਸ ਦਰਜ
ਪੁਲੀਸ ਦੀ ਗ੍ਰਿਫ਼ਤ ’ਚ ਭਾਈ ਬਖ਼ਤੌਰ ਘਟਨਾ ਦੇ ਮੁਲਜ਼ਮ
Advertisement

ਸ਼ਗਨ ਕਟਾਰੀਆ
ਬਠਿੰਡਾ, 5 ਜੂਨ
Punjab News: ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਈ ਬਖ਼ਤੌਰ ’ਚ ਸਾਬਕਾ ਸੈਨਿਕ ਰਣਵੀਰ ਸਿੰਘ ’ਤੇ ਕਥਿਤ ਕਾਤਲਾਨਾ ਹਮਲਾ ਕਰਨ ਦੇ ਮਾਮਲੇ ’ਚ ਨਾਮਜ਼ਦ ਦੋ ਮੁਲਜ਼ਮਾਂ ਖ਼ਿਲਾਫ਼ ਥਾਣਾ ਕੋਟ ਫੱਤਾ ’ਚ ਇੱਕ ਹੋਰ ਨਵਾਂ ਕੇਸ (ਨੰਬਰ 45) ਭਾਰਤੀ ਨਿਆਏ ਸੰਹਿਤਾ ਦੀ ਧਾਰਾ 223 ਤਹਿਤ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਇਹ ਪਰਚਾ ਘਟਨਾ ਦੇ ਮੁਲਜ਼ਮ ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਵਿਰੁੱਧ ਇੱਕ ਵਾਇਰਲ ਵੀਡੀਓ ’ਤੇ ਆਧਾਰਿਤ ਹੈ। ਵੀਡੀਓ ਵਿੱਚ ਕੁਲਦੀਪ ਸਿੰਘ ਇੱਕ ਗੱਡੀ ਵਿੱਚ ਸਵਾਰ ਹੋ ਕੇ ਰਿਵਾਲਵਰ ਨਾਲ ਫਾਇਰਿੰਗ ਕਰ ਰਿਹਾ ਹੈ ਅਤੇ ਗੁਰਪ੍ਰੀਤ ਸਿੰਘ ਉਸ ਦੇ ਨਾਲ ਬੈਠਾ ਨਜ਼ਰੀਂ ਆਉਂਦਾ ਹੈ।
ਉਨ੍ਹਾਂ ’ਤੇ ਦੋਸ਼ ਹੈ ਕਿ ਮੁਲਜ਼ਮਾਂ ਨੇ ਅਜਿਹਾ ਅਮਨ-ਸ਼ਾਂਤੀ ਨੂੰ ਭੰਗ ਕਰਨ ਅਤੇ ਦਹਿਸ਼ਤਜ਼ਦਾ ਮਾਹੌਲ ਸਿਰਜਣ ਲਈ ਕੀਤਾ ਹੈ।
ਗੌੌਰਤਲਬ ਹੈ ਕਿ ਇਨ੍ਹਾਂ ਮੁਲਜ਼ਮਾਂ ’ਤੇ ਲੰਘੀ 31 ਮਈ ਨੂੰ ਪਿੰਡ ਭਾਈ ਬਖ਼ਤੌਰ ਦੀ ਨਸ਼ਾ ਵਿਰੋਧੀ ਕਮੇਟੀ ਦੇ ਸਰਗਰਮ ਮੈਂਬਰ ਤੇ ਸਾਬਕਾ ਫੌਜੀ ਰਣਜੀਤ ਸਿੰਘ ’ਤੇ ਕਥਿਤ ਕਾਤਲਾਨਾ ਹਮਲਾ ਕਰ ਕੇ ਉਸ ਦੀਆਂ ਦੋਵੇਂ ਲੱਤਾਂ ਤੋੜੇ ਜਾਣ ਦਾ ਇਲਜ਼ਾਮ ਵੀ ਹੈ।

Advertisement

Advertisement
Advertisement
Advertisement
Author Image

Balwinder Singh Sipray

View all posts

Advertisement