Punjab News - Bal Puraskar: ਰੂਪਨਗਰ ਦੀ ਸਾਨਵੀ ਸੂਦ ਨੂੰ ਮਿਲਿਆ ਕੌਮੀ ਬਾਲ ਪੁਰਸਕਾਰ
ਜਗਮੋਹਨ ਸਿੰਘ
ਰੂਪਨਗਰ, 26 ਦਸੰਬਰ
Punjab News - Bal Puraskar: ਰੂਪਨਗਰ ਦੀ 10 ਸਾਲਾ ਪਰਬਤਾਰੋਹੀ ਸਾਨਵੀ ਸੂਦ ਵੀ ਵੀਰਵਾਰ ਨੂੰ ਨਵੀਂ ਦਿੱਲੀ ’ਚ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਕੌਮੀ ਬਾਲ ਪੁਰਸਕਾਰ ਪ੍ਰਾਪਤ ਕਰਨ ਵਾਲੇ 17 ਬੱਚਿਆਂ ਵਿਚ ਸ਼ਾਮਲ ਸੀ। ਸਾਨਵੀ ਸੂਦ ਨੂੰ ਵੀਰ ਬਾਲ ਦਿਵਸ ਮੌਕੇ ਇਹ ਪੁਰਸਕਾਰ ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਰਾਹੀਂ ਦਿੱਤਾ ਗਿਆ।
ਸਾਨਵੀ ਸੂਦ ਦੇ ਪਿਤਾ ਦੀਪਕ ਸੂਦ ਨੇ ਦੱਸਿਆ ਕਿ ਪੂਰੇ ਭਾਰਤ ਦੇ 17 ਬੱਚਿਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਬਦਲੇ ਇਹ ਪੁਰਸਕਾਰ ਦਿੱਤਾ ਗਿਆ ਅਤੇ ਪੂਰੇ ਪੰਜਾਬ ਤੋਂ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਾਨਵੀ ਇਕਲੌਤੀ ਬੱਚੀ ਹੈ। ਉਨ੍ਹਾਂ ਦੱਸਿਆ ਕਿ ਸਾਨਵੀ 8 ਸਾਲ ਦੀ ਉਮਰ ਵਿੱਚ ਕੌਮਾਂਤਰੀ ਪੱਧਰ ਦੀਆਂ ਕਈ ਉੱਚੀਆਂ ਚੋਟੀਆਂ ਨੂੰ ਸਰ ਕਰਨ ਤੋਂ ਬਾਅਦ ਚਰਚਾ ਵਿੱਚ ਆਈ ਸੀ।
ਇਹ ਵੀ ਪੜ੍ਹੋ:
Bal Puraskar: ਰਾਸ਼ਟਰਪਤੀ ਮੁਰਮੂ ਵੱਲੋਂ 17 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ
ਸਾਨਵੀ ਉਹ ਹੁਣ ਤੱਕ ਮਾਊਂਟ ਐਵਰੈਸਟ ਪਰਬਤ ਬੇਸ ਕੈਂਪ ਤੋਂ ਇਲਾਵਾ ਅਫਰੀਕਾ, ਰੂਸ, ਆਸਟਰੇਲੀਆ ਅਤੇ ਇਰਾਨ ਦੇ ਕਈ ਪਰਬਤਾਂ ਨੂੰ ਸਰ ਕਰ ਚੁੱਕੀ ਹੈ। ਰੂਪਨਗਰ ਦੀ ਸਾਨਵੀ ਸੂਦ ਇਸ ਸਮੇਂ ਯਾਦਵਿੰਦਰਾ ਪਬਿਲਕ ਸਕੂਲ ਮੁਹਾਲੀ ਤੋਂ ਸਿੱਖਿਆ ਪ੍ਰਾਪਤ ਕਰ ਰਹੀ ਹੈ।