For the best experience, open
https://m.punjabitribuneonline.com
on your mobile browser.
Advertisement

Punjab News: ਸੜਕ ਹਾਦਸੇ ’ਚ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ

12:51 PM Mar 19, 2025 IST
punjab news  ਸੜਕ ਹਾਦਸੇ ’ਚ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 19 ਮਾਰਚ
Punjab News: ਨੇੜਲੇ ਪਿੰਡ ਰਾਏਧੜਾਣਾ ਵਿੱਚ ਇੱਕ ਮੋਟਰਸਾਈਕਲ ਸਵਾਰ ਰਮੇਸ਼ ਸਿੰਘ ਦੀ ਪਟਿਆਲਾ ਦੇ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਸਦਰ ਪੁਲੀਸ ਲਹਿਰਾਗਾਗਾ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕ ਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਐਚਓ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਮੇਸ਼ ਸਿੰਘ ਦੇ ਪਿਤਾ ਬੱਗਾ ਸਿੰਘ ਪੁਤਰ ਜਗਿੰਦਰ ਸਿੰਘ ਵਾਸੀ ਕੁਆ ਡੇਅਰੀ (ਪੈਦ), ਥਾਣਾ ਸ਼ਤਰਾਣਾ ਜ਼ਿਲ੍ਹਾ ਪਟਿਆਲਾ ਨੇ ਬਿਆਨ ਦਰਜ ਕਰਵਾਇਆ ਕਿ ਉਸਦਾ ਲੜਕਾ ਰਮੇਸ਼ ਸਿੰਘ (29) ਯੂਟਿਊਬ ’ਤੇ ਵੀਡੀਓ ਬਣਾਉਣ ਦਾ ਕੰਮ ਪਰਗਟ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਰਾਏਧੜਾਣਾ ਨਾਲ ਕਰਦਾ ਸੀ।
ਉਸ ਦਾ ਲੜਕਾ ਰਮੇਸ਼ ਸਿੰਘ ਬੀਤੀ 14 ਮਾਰਚ ਨੂੰ ਸ਼ਾਮੀਂ ਕਰੀਬ 7.30 ਵਜੇ ਆਪਣੇ ਮੋਟਰਸਾਈਕਲ ’ਤੇ ਚੌਕ ਰਾਏਧੜਾਣਾ ਵਿਖੇ ਪੁਜਿਆ ਤਾਂ ਨਾਮਾਲੂਮ ਵਾਹਨ ਦੇ ਨਾਮਾਲੂਮ ਚਾਲਕ ਨੇ ਉਸ ਨੂੰ ਫੇਟ ਮਾਰ ਕੇ ਸੁੱਟ ਦਿੱਤਾ।
ਰਮੇਸ਼ ਸਿੰਘ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਉਤੇ ਕਾਫੀ ਸੱਟਾਂ ਵਜੀਆਂ ਤੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਉਸ ਨੂੰ ਇਲਾਜ ਲਈ ਨਿਊ ਅਪੋਲੋ ਹਸਪਤਾਲ, ਨਾਭਾ ਰੋਡ, ਪਟਿਆਲਾ ਦਾਖਲ ਕਰਵਾਇਆ ਅਤੇ ਦੌਰਾਨੇ ਇਲਾਜ ਰਮੇਸ਼ ਸਿੰਘ ਦੀ ਮੌਤ ਹੋ ਗਈ ਹੈ।

Advertisement

Advertisement
Advertisement
Advertisement
Author Image

Balwinder Singh Sipray

View all posts

Advertisement