ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News: ਭ੍ਰਿਸ਼ਟਾਚਾਰ ਤੇ ਧੋਖਾਧੜੀ ਦੇ ਦੋਸ਼ ਹੇਠ ਨਗਰ ਕੌਂਸਲ ਪ੍ਰਧਾਨ ਲੱਧੜ ਖਿਲਾਫ਼ ਕੇਸ ਦਰਜ

05:05 PM Nov 29, 2024 IST

ਜੋਗਿੰਦਰ ਸਿੰਘ ਓਬਰਾਏ
ਖੰਨਾ, 29 ਨਵੰਬਰ
ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਖ਼ਿਲਾਫ਼ ਭ੍ਰਿਸ਼ਟਾਚਾਰ ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ-2 ਦੀ ਪੁਲੀਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਈ ਅਜੈ ਕੁਮਾਰ ਗਾਬਾ ਅਤੇ ਠੇਕੇਦਾਰ ਪਵਨ ਕੁਮਾਰ ’ਤੇ ਵੀ ਕੇਸ ਦਰਜ ਹੋਇਆ ਹੈ। ਇਹ ਮਾਮਲਾ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਉੱਭੀ ਦੀ ਸ਼ਿਕਾਇਤ ’ਤੇ ਆਈਪੀਸੀ ਦੀ ਧਾਰਾ 409, 420, 120ਬੀ ਸਮੇਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਐਕਟ 1988 ਦੀ ਧਾਰਾ 13 (1), 13 (2) ਤਹਿਤ ਦਰਜ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦਾ ਸਿਆਸੀ ਮਾਹੌਲ ਭਖ ਸਕਦਾ ਹੈ ਕਿਉਂਕਿ ਬੀਤੀ 27 ਨਵੰਬਰ ਨੂੰ ਥਾਣਾ ਸਿਟੀ-2 ਦੇ ਐਸਐਚਓ ਹਰਦੀਪ ਸਿੰਘ ਪ੍ਰਧਾਨ ਲੱਧੜ ਦੇ ਘਰ ਚਲੇ ਗਏ ਹਨ ਤਾਂ ਇਸ ਗੱਲ ’ਤੇ ਹੰਗਾਮਾ ਹੋਇਆ ਸੀ। ਈਓ ਚਰਨਜੀਤ ਸਿੰਘ ਨੇ ਆਪਣੇ ਬਿਆਨਾਂ ਵਿਚ ਲਿਖਿਆ ਹੈ ਕਿ ਵਾਰਡ ਨੰਬਰ-16 ਤੋਂ ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਵਾਰਡ ਨੰਬਰ-25 ਦੀ ਵੀਰੂ ਕਰਿਆਨਾ ਵਾਲੀ ਗਲੀ ਦੀ ਉਸਾਰੀ ਦੇ ਨਾਂ ’ਤੇ 4 ਲੱਖ 20 ਹਜ਼ਾਰ ਰੁਪਏ ਦਾ ਟੈਂਡਰ ਲਗਾ ਕੇ 3 ਲੱਖ 17 ਹਜ਼ਾਰ ਰੁਪਏ ਦਾ ਗਬਨ ਕੀਤਾ ਗਿਆ ਸੀ। ਖੰਨਾ ਕੌਂਸਲ ਦੇ ਤਕਨੀਕੀ ਅਧਿਕਾਰੀਆਂ ਨੂੰ ਮੌਕੇ ’ਤੇ ਭੇਜ ਕੇ ਜਾਂਚ ਕਰਵਾਈ ਗਈ ਤਾਂ ਗਲੀ ਪੁਰਾਣੀ ਬਣੀ ਹੋਈ ਸੀ। ਇਹ ਗਲੀ ਇੰਟਰਲਾਕਿੰਗ ਟਾਈਲਾਂ ਨਾਲ ਨਹੀਂ ਬਣਾਈ ਗਈ ਜਿਸ ਦੀ ਰਿਪਰੋਟ ਉਪਰੰਤ ਈਓ ਨੇ ਇਸ ਦੀ ਸ਼ਿਕਾਇਤ ਐਸਐਸਪੀ ਨੂੰ ਦਿੱਤੀ ਅਤੇ ਇਸ ਦੀ ਜਾਂਚ ਡੀਐਸਪੀ ਖੰਨਾ ਨੂੰ ਸੌਂਪ ਦਿੱਤੀ ਗਈ। ਜਾਂਚ ਉਪਰੰਤ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਦੀ ਜਾਂਚ ਦੌਰਾਨ ਕੌਂਸਲ ਪ੍ਰਧਾਨ ਲੱਧੜ ਅਤੇ ਵਾਰਡ ਕੌਂਸਲਰ ਅਮਨਦੀਪ ਕੌਰ ਪਤਨੀ ਰਣਵੀਰ ਸਿੰਘ ਕਾਕਾ ਨੂੰ ਵੀ ਡੀਐਸਪੀ ਵੱਲੋਂ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ ਪਰ ਦੋਵਾਂ ਨੇ ਆ ਕੇ ਆਪਣੇ ਬਿਆਨ ਦਰਜ ਨਹੀਂ ਕਰਵਾਏ। ਇਸ ਤੋਂ ਬਾਅਦ ਡੀਏ ਲੀਗਲ ਦੀ ਕਾਨੂੰਨੀ ਰਾਏ ਲਈ ਗਈ ਜਿਸ ਉਪਰੰਤ ਪੁਲੀਸ ਨੇ ਮਾਮਲਾ ਦਰਜ ਕਰ ਲਿਆ।
ਦੂਜੇ ਪਾਸੇ ਕੌਂਸਲ ਪ੍ਰਧਾਨ ਦੇ ਪਰਿਵਾਰਕ ਮੈਬਰਾਂ ਨੇ ਦੋਸ਼ ਲਾਇਆ ਕਿ ਕਮਲਜੀਤ ਸਿੰਘ ਲੱਧੜ ਖਿਲਾਫ਼ ਸਾਜਿਸ਼ ਤਹਿਤ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ‘ਆਪ’ ਵਿਚ ਸ਼ਾਮਲ ਹੋਣ ਦਾ ਦਬਾਅ ਪਾਇਆ ਜਾ ਰਿਹਾ ਹੈ ਜਦੋਂ ਉਨ੍ਹਾਂ ਨੇ ਅਜਿਹਾ ਕਿਸੇ ਕੀਮਤ ’ਤੇ ਨਾ ਕਰਨ ਦਾ ਆਖਿਆ ਤਾਂ ਉਨ੍ਹਾਂ ਨੂੰ ਝੂਠੇ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ।

Advertisement

Advertisement