For the best experience, open
https://m.punjabitribuneonline.com
on your mobile browser.
Advertisement

Punjab News: ਅੰਤਰਰਾਜੀ ਨਸ਼ਾ ਤਸਕਰੀ ਗਰੋਹ ਦੇ 6 ਮੈਂਬਰ Baleno ਕਾਰ ਤੇ ਹੋਰ ਵਾਹਨਾਂ ਸਣੇ ਕਾਬੂ

04:46 PM Feb 07, 2025 IST
punjab news  ਅੰਤਰਰਾਜੀ ਨਸ਼ਾ ਤਸਕਰੀ ਗਰੋਹ ਦੇ 6 ਮੈਂਬਰ baleno ਕਾਰ ਤੇ ਹੋਰ ਵਾਹਨਾਂ ਸਣੇ ਕਾਬੂ
ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਕਾਬੂ ਕੀਤੇ ਮੁਲਜ਼ਮਾਂ ਅਤੇ ਬਰਾਮਦ ਨਸ਼ੀਲੇ ਪਦਾਰਥਾਂ ਸਮੇਤ ਜਾਣਕਾਰੀ ਦਿੰਦੇ ਹੋਏ।
Advertisement

2.5 ਲੱਖ ਨਸ਼ੀਲੀਆਂ ਗੋਲੀਆਂ, 21 ਹਜ਼ਾਰ ਟੀਕੇ ਤੇ 738 ਸ਼ੀਸ਼ੀਆਂ ਬਰਾਮਦ; ਪੁਲੀਸ ਨੇ ਤਫ਼ਤੀਸ਼ ਪਿੱਛੋਂ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਯੂਪੀ ਵਿਚ ਕਾਰਵਾਈ ਕਰ ਕੇ ਕਾਬੂ ਕੀਤੇ ਮੁਲਜ਼ਮ
ਡਾ. ਹਿਮਾਂਸੂ ਸੂਦ
ਫ਼ਤਹਿਗੜ੍ਹ ਸਾਹਿਬ, 7 ਫ਼ਰਵਰੀ
Punjab News: ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਪੁਲੀਸ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ 6 ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 2,56,846 ਨਸ਼ੀਲੀਆਂ ਗੋਲੀਆਂ-ਕੈਪਸੂਲ, 21,364 ਨਸ਼ੀਲੇ ਟੀਕੇ ਅਤੇ 738 ਸ਼ੀਸ਼ੀਆਂ- ਵਾਇਲਜ਼ ਬਰਾਮਦ ਕੀਤੀਆਂ ਹਨ। ਉਨ੍ਹਾਂ ਪਾਸੋ 1 ਮੋਟਰਸਾਈਕਲ, 1 ਸਕੂਟਰੀ ਅਤੇ 1 ਬਲੈਨੋ ਕਾਰ ਵੀ ਬਰਾਮਦ ਹੋਈ।
ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਅੱਜ ਇਥੇ ਦਸਿਆ ਕਿ ਪੁਲੀਸ ਨੇ ਇਸ ਸਬੰਧੀ ਥਾਣਾ ਬਡਾਲੀ ਆਲਾ ਸਿੰਘ ਵਿਚ ਮੁਕੱਦਮਾ ਦਰਜ ਕੀਤਾ ਹੈ, ਜਿਸ ਦੀ ਡੂੰਘਾਈ ਨਾਲ ਤਫਤੀਸ਼ ਦੌਰਾਨ ਇੱਕ ਤੋਂ ਬਾਅਦ ਇੱਕ ਨਸ਼ਾ ਤਸਕਰ ਨੂੰ ਤਕਨੀਕੀ/ਡਿਜੀਟਲ ਸਹਾਇਤਾ ਨਾਲ ਟਰੇਸ ਕਰਨ ਪਿੱਛੋਂ ਗ੍ਰਿਫਤਾਰ ਕਰ ਕੇ ਬਰਾਮਦਗੀ ਕੀਤੀ ਅਤੇ ਉੱਤਰ ਪ੍ਰਦੇਸ਼ ਤੋਂ ਬਰਾਸਤਾ ਹਰਿਆਣਾ-ਪੰਜਾਬ ਨੂੰ ਚੱਲ ਰਹੀ ਅੰਤਰਰਾਜੀ ਨਸ਼ਾ ਸਪਲਾਈ ਚੇਨ ਨੂੰ ਤੋੜਿਆ ਹੈ।
ਉਨ੍ਹਾਂ ਦਸਿਆ ਕਿ 27 ਜਨਵਰੀ ਨੂੰ CIA ਸਰਹਿੰਦ ਦੀ ਟੀਮ ਨੇ ਪਰਵਿੰਦਰ ਸਿੰਘ ਵਾਸੀ ਚੋਲਟਾ ਖੁਰਦ, ਜੋ ਖੁਦ ਨਸ਼ਾ ਕਰਦਾ ਅਤੇ ਵੇਚਦਾ ਹੈ, ਨੂੰ ਕਾਬੂ ਕਰ ਕੇ ਉਸ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਟੀਕੇ/ਸ਼ੀਸ਼ੀਆਂ ਅਤੇ ਗੋਲੀਆਂ ਬਰਾਮਦ ਕੀਤੀਆਂ। ਉਹ ਯਮੁਨਾਨਗਰ ਤੋਂ ਸਾਹਿਲ ਨਾਮੀ ਵਿਅਕਤੀ ਪਾਸੋਂ ਮੈਡੀਕਲ ਨਸ਼ਾ ਲਿਆ ਕੇ ਫਤਹਿਗੜ੍ਹ ਸਾਹਿਬ ਅਤੇ ਮੁਹਾਲੀ ਵਿੱਚ ਸਪਲਾਈ ਕਰਦਾ ਸੀ, ਜਿਸ ਨੂੰ 29 ਜਨਵਰੀ ਨੂੰ ਯਮੁਨਾਨਗਰ ਵਿੱਚੋਂ ਭਾਰੀ ਮਾਤਰਾ ਵਿੱਚ ਲਿਆਂਦੀਆਂ ਨਸ਼ੀਲੀਆਂ ਗੋਲੀਆਂ/ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ।
ਉਸ ਨੇ ਪੜਤਾਲ ਦੌਰਾਨ ਦੱਸਿਆ ਕਿ ਇਹ ਨਸ਼ਾ ਪੰਕਜ ਚੌਧਰੀ ਉਰਫ ਵਿਰਾਟ ਵਾਸੀ ਸਹਾਰਨਪੁਰ ਤੋਂ ਲੈਂਦਾ ਹੈ, ਜਿਸ ਨੂੰ ਉਸ ਦੇ ਪਾਰਟਨਰ ਸ਼ੁਭਮ ਸਮੇਤ 30 ਜਨਵਰੀ ਨੂੰ ਸਹਾਰਨਪੁਰ ਤੋਂ ਕਾਬੂ ਕੀਤਾ ਗਿਆ। ਇਨ੍ਹਾਂ ਨੇ ਸਹਾਰਨਪੁਰ ਵਿੱਚ ਹੀ ਗੈਰ-ਕਾਨੂੰਨੀ ਗੋਦਾਮ ਲਿਆ ਹੋਇਆ ਸੀ ਜਿਸ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ। ਉਨ੍ਹਾਂ ਦਸਿਆ ਕਿ ਪੁਛਗਿਛ ਦੌਰਾਨ ਪੰਕਜ ਉਰਫ ਵਿਰਾਟ ਨੇ ਦੱਸਿਆ ਕਿ ਇਹ ਮੈਡੀਕਲ ਨਸ਼ਾ ਅਬਦੁੱਲ ਉਰਫ ਵਾਜ਼ਿਦ ਵਾਸੀ ਮੇਰਠ ਤੋਂ ਮੰਗਵਾਉਂਦਾ ਹੈ, ਜਿਸ ਨੂੰ 4 ਫ਼ਰਵਰੀ ਨੂੰ ਮੇਰਠ ਤੋਂ ਉਸ ਦੇ ਦੋ ਪਾਰਟਨਰਾਂ ਸ਼ਾਹਿਦ ਅਤੇ ਵਸੀਮ ਸਮੇਤ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਦੇ ਗੁਦਾਮ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਕਾਬੂ ਕੀਤੇ।
ਉਨ੍ਹਾਂ ਦਸਿਆ ਕਿ ਹੁਣ ਤੱਕ ਦੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਨਸ਼ੇ ਦੀ ਸਪਲਾਈ ਦਾ ਪੂਰਾ ਨੈਟਵਰਕ ਹੈ ਜੋ ਮੇਰਠ ਯੂਪੀ, ਦਿੱਲੀ, ਸਹਾਰਨਪੁਰ, ਯਮੁਨਾਨਗਰ ਹਰਿਆਣਾ ਤੋਂ ਸ਼ੁਰੂ ਹੋ ਕੇ ਪੰਜਾਬ ਤੱਕ ਫੈਲਿਆ ਹੋਇਆ ਸੀ। ਸੀਆਈਏ ਦੀ ਟੀਮ ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਮੈਡੀਕਲ ਨਸ਼ਾ ਸਪਲਾਈ ਕਰਨ ਲਈ ਬਣਾਏ 3 ਗੈਰਕਾਨੂੰਨੀ ਗੋਦਾਮਾਂ ਦਾ ਵੀ ਪਰਦਾਫਾਸ਼ ਕੀਤਾ ਹੈ।
ਉਨ੍ਹਾਂ ਦਸਿਆ ਕਿ ਮੁਲਜ਼ਮਾਂ ਤੋਂ ਪੁੱਛ-ਪੜਤਾਲ ਜਾਰੀ ਹੈ ਅਤੇ ਹੋਰ ਵੀ ਸੁਰਾਗ਼ ਲੱਗਣ ਦੀ ਸੰਭਾਵਨਾ ਹੈ। ਇਸ ਅਪਰੇਸ਼ਨ ਵਿੱਚ ਡੀਐਸਪੀ ਨਿਖਿਲ ਗਰਗ, ਗੁਰਦੀਪ ਸਿੰਘ ਦਿਓਲ ਅਤੇ ਇੰਸਪੈਕਟਰ ਅਮਰਬੀਰ ਸਿੰਘ ਇੰਚਾਾਰ ਸੀਆਈਏ ਸਰਹਿੰਦ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ।

Advertisement

Advertisement
Advertisement

Advertisement
Author Image

Balwinder Singh Sipray

View all posts

Advertisement