Punjab News: 10 ਸਾਲਾ ਬੱਚੇ ਦੀ ਨਹਿਰ 'ਚ ਡੁੱਬਣ ਨਾਲ ਮੌਤ
07:12 PM Jun 20, 2025 IST
Advertisement
ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 20 ਜੂਨ
ਸਥਾਨਕ ਆਰੀਆ ਹਾਈ ਸਕੂਲ ਦੇ ਪਿਛਲੇ ਪਾਸੇ ਰਹਿੰਦੇ ਸੁਨੀਲ ਕੁਮਾਰ ਦੇ 10 ਸਾਲ ਦਾ ਪੁੱਤਰ ਖੁਸ਼ਦੀਪ ਸਿੰਘ ਦੀ ਹਰਿਆਣਾ ਦੇ ਰਤੀਆਿਵਿਚ ਆਪਣੇ ਨਾਨਕੇ ਘਰ ਗਏ ਦੀ ਘਰ ਦੇ ਨੇੜਿਉਂ ਲੰਘਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਬੱਚਾ ਸਕੂਲ ’ਚ ਛੁੱਟੀਆਂ ਹੋਣ ਕਾਰਨ ਆਪਣੇ ਨਾਨਕੇ ਰਤੀਆ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਗਿਆ ਹੋਇਆ ਸੀ।
ਪਰਿਵਾਰ ਮੁਤਾਬਕ ਇੱਕ ਛੋਟੀ ਬੱਚੀ ਨੇ ਖੁਸ਼ਦੀਪ ਦੇ ਡੁੱਬਣ ਸਬੰਧੀ ਰੌਲਾ ਪਾਇਆ ਤਾਂ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਪਤਾ ਲੱਗਿਆ। ਇਸ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਗੌਰਤਲਬ ਹੈ ਕਿ ਮ੍ਰਿਤਕ ਖੁਸ਼ਦੀਪ ਸਿੰਘ ਦੇ ਇੱਕ ਸਾਲ ਦੇ ਛੋਟੇ ਭਰਾ ਮਨਜੋਤ ਸਿੰਘ ਦੀ ਵੀ ਪਿਛਲੇ ਸਾਲ ਬਿਮਾਰ ਹੋਣ ਕਾਰਨ ਇਸੇ ਜੂਨ ਮਹੀਨੇ ’ਚ ਮੌਤ ਹੋ ਗਈ ਸੀ। ਇਸ ਮੰਦਭਾਗੀ ਘਟਨਾ ਕਾਰਨ ਮੁਹੱਲਾ ਵਾਸੀਆਂ ਵਿਚ ਸੋਗ ਦੀ ਲਹਿਰ ਹੈ।
Advertisement
Advertisement
Advertisement
Advertisement