ਲੋਹਟ ਅਤੇ ਗਹੂੰਣ ਕਲੱਬਾਂ ਵੱਲੋਂ ਪੰਜਾਬ ਪੱਧਰੀ ਅਥਲੈਟਿਕ ਮੀਟ
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 23 ਜਨਵਰੀ
ਯੂਥ ਵੈੱਲਫੇਅਰ ਕਲੱਬ ਲੋਹਟ ਅਤੇ ਦੋਆਬ ਸਪੋਰਟਸ ਕਲੱਬ ਗਹੂੰਣ ਵੱਲੋਂ ਏਰੀਆ ਯੂਥ ਅਲਾਇੰਸ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਵਿੱਚ ਸੂਬਾ ਪੱਧਰੀ ਅਥਲੈਟਿਕ ਮੀਟ ਕਰਵਾਈ ਗਈ। ਇਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਥਲੀਟਾਂ ਸ਼ਮੂਲੀਅਤ ਕੀਤੀ। ਅਥਲੈਟਿਕ ਮੀਟ ਵਿੱਚ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਚੇਅਰਮੈਨ ਸਤਨਾਮ ਜਲਾਲਪੁਰ, ਅਜੇ ਮੰਗੂਪੁਰ, ਰਾਜਵਿੰਦਰ ਲੱਕੀ, ਡਾ. ਉਜਾਗਰ ਸਿੰਘ ਸੂਰੀ, ਡਾ. ਭੁਪਿੰਦਰ ਸੂਰੀ ਅਤੇ ਡਾ. ਅਮਨਦੀਪ ਕੌਰ ਸੂਰੀ ਹੋਰਾਂ ਨੇ ਅਥਲੈਟਿਕ ਮੀਟ ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਲੜਕੀਆਂ ਦੀ 100 ਮੀਟਰ ਦੌੜ ਵਿੱਚ ਸ਼ਰਨਦੀਪ ਨੇ ਪਹਿਲਾ, 200 ਮੀਟਰ ਵਿੱਚ ਜਪਜੋਤ ਕੌਰ ਸੂਰੀ ਨੇ ਪਹਿਲਾ, 400 ਮੀਟਰ ਦੌੜ ਵਿੱਚ ਜਪਜੋਤ ਸੂਰੀ ਨੇ ਪਹਿਲਾ, 600 ਮੀਟਰ ਵਿੱਚ ਤਮੰਨਾ ਨੇ ਪਹਿਲਾ, 800 ਮੀਟਰ ਵਿੱਚ ਪਲਕ ਨੇ ਪਹਿਲਾ ਅਤੇ ਉੱਚੀ ਛਾਲ ਵਿੱਚ ਜਪਜੋਤ ਕੌਰ ਸੂਰੀ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕਿਆਂ ਦੀ 200 ਮੀਟਰ ਦੌੜ ਵਿੱਚ ਕਰਪੂਥਲਾ ਦੇ ਬਲਰਾਜ ਸਿੰਘ ਨੇ ਪਹਿਲਾ, 400 ਮੀਟਰ ਵਿੱਚ ਗੁਰਨੇਕ ਸਿੰਘ ਨੇ ਪਹਿਲਾ, 600 ਮੀਟਰ ਅਤੇ 800 ਮੀਟਰ ਦੌੜ ਵਿੱਚ ਬੰਗਾ ਦੇ ਦਿਨੇਸ਼ ਨੇ ਪਹਿਲਾ ਸਥਾਨ ਹਾਸਲ ਕੀਤਾ। ਡਾ. ਉਜਾਗਰ ਸਿੰਘ ਸੂਰੀ ਨੇ ਮਾਲੀ ਮਦਦ ਦੇ ਕੇ ਪ੍ਰਬੰਧਕਾਂ ਦਾ ਹੌਸਲਾ ਵਧਾਇਆ। ਸੂਰੀ ਪਰਿਵਾਰ ਵੱਲੋਂ ਅਥਲੀਟ ਜਪਜੋਤ ਕੌਰ ਸੂਰੀ ਪੁੱਤਰੀ ਜਸਵਿੰਦਰ ਸਿੰਘ ਨੂੰ ਕੌਮੀ ਪੱਧਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਆ ਗਿਆ। ਚੇਅਰਮੈਨ ਸਤਨਾਮ ਜਲਾਲਪੁਰ ਨੇ ਪਿੰਡ ਗਹੂੰਣ ਨੂੰ ਇੱਕ ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਇਸ ਮੌਕੇ ਰਣਵੀਰ ਸਿੰਘ ਗਹੂੰਣ, ਅਜੀਤਪਾਲ ਸਿੰਘ, ਰਾਜ ਭਾਟੀਆ, ਜਸਵਿੰਦਰ ਸਿੰਘ ਸੂਰੀ, ਅਵਤਾਰ ਸਿੰਘ ਜੀਤਪੁਰ, ਅਨਿਲ ਰਾਣਾ, ਬਲਜਿੰਦਰ ਸਿੰਘ ਵਿਰਕ, ਰਵੀ ਟੱਪਰੀਆਂ, ਕੋਚ ਗੁਲਸ਼ਨ, ਸਤਨਾਮ ਸਿੰਘ ਲੋਹਟ ਆਦਿ ਹਾਜ਼ਰ ਸਨ।