ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਕਿਸਾਨ ਯੂਨੀਅਨ ਵੱਲੋਂ ਟਰੈਕਟਰ ਏਜੰਸੀ ਅੱਗੇ ਧਰਨੇ ਦਾ ਐਲਾਨ

06:56 AM Aug 23, 2024 IST
ਟਰੈਕਟਰ ਏਜੰਸੀ ਅੱਗੇ ਧਰਨਾ ਦੇਣ ਦਾ ਐਲਾਨ ਕਰਦੇ ਹੋਏ ਕਿਸਾਨ ਆਗੂ।

ਜੋਗਿੰਦਰ ਸਿੰਘ ਮਾਨ
ਮਾਨਸਾ, 22 ਅਗਸਤ
ਪੰਜਾਬ ਕਿਸਾਨ ਯੂਨੀਅਨ ਵੱਲੋਂ 26 ਅਗਸਤ ਨੂੰ ਡੱਬਵਾਲੀ ਦੀ ਪ੍ਰਾਈਵੇਟ ਟਰੈਕਟਰ ਏਜੰਸੀ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਦੋਸ਼ ਲਾਉਂਦਿਆ ਕਿਹਾ ਕਿ ਮਾਨਸਾ ਨੇੜਲੇ ਪਿੰਡ ਤਲਵੰਡੀ ਅਕਲੀਆ ਦੇ ਕਿਸਾਨ ਨੂੰ ਏਜੰਸੀ ਵੱਲੋਂ ਟਰੈਕਟਰ ਦੀ ਕਾਪੀ ਬਣਾਉਣ ਸਬੰਧੀ ਪਿਛਲੇ ਦੋ ਸਾਲਾਂ ਤੋਂ ਖੱਜਲ-ਖੁਆਰ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੀ ਪ੍ਰਾਈਵੇਟ ਟਰੈਕਟਰ ਏਜੰਸੀ ਡੱਬਵਾਲੀ ਕੋਲੋਂ ਪੀੜਤ ਕਿਸਾਨ ਨੇ 2 ਸਾਲ ਪਹਿਲਾਂ 8 ਲੱਖ ਰੁਪਏ ਨਗਦ ਦੇ ਕੇ ਸੋਲਸ ਟਰੈਕਟਰ ਖਰੀਦਿਆ ਸੀ। ਉਨ੍ਹਾਂ ਕਿਹਾ ਕਿ ਏਜੰਸੀ ਨੇ ਟਰੈਕਟਰ ਦੇ ਕਾਗਜ਼ ਤਿਆਰ ਕਰਕੇ ਕਿਸਾਨ ਨੂੰ ਦੇਣੇ ਸਨ, ਤਦ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਦੋ ਮਹੀਨੇ ਮਗਰੋਂ 50 ਹਾਊਸ ਪਾਵਰ ਤੋਂ ਉਪਰਲੇ ਇੰਜਣ ਸੀਆਰਡੀ ਕਰ ਦਿੱਤੇ ਜਾਣਗੇ ਤੇ ਮਸ਼ੀਨਰੀ ਤੇ ਕਾਪੀ ਨਹੀਂ ਬਣਾਈ ਜਾ ਸਕੇਗੀ।
ਉਨ੍ਹਾਂ ਦੱਸਿਆ ਕਿ ਟਰੈਕਟਰ ਏਜੰਸੀਆਂ ਨੂੰ ਕਾਗਜ਼ ਪੂਰੇ ਕਰਨ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮਗਰੋਂ ਪ੍ਰਸ਼ਾਸਨ ਦੀ ਦਖ਼ਲ-ਅੰਦਾਜ਼ੀ ਸਦਕਾ ਸਾਢੇ ਸੱਤ ਲੱਖ ਰੁਪਏ ਪੀੜਤ ਕਿਸਾਨ ਨੂੰ ਮੋੜ ਕੇ ਟਰੈਕਟਰ ਏਜੰਸੀ ਨੂੰ ਸੌਂਪਣ ਦਾ ਸਮਝੌਤਾ ਕਰਵਾ ਦਿੱਤਾ ਹੈ ਪਰ ਮਸਲਾ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਮੀਟਿੰਗ ਉਪਰੰਤ ਮਤਾ ਪਾਸ ਕੀਤਾ ਗਿਆ ਕਿ ਸਬੰਧਤ ਏਜੰਸੀ ਨਾਲ ਨਿਪਟਣ ਲਈ ਤੇ ਪੀੜਤ ਕਿਸਾਨ ਨੂੰ ਇਨਸਾਫ ਦਿਵਾਉਣ ਲਈ 26 ਅਗਸਤ ਨੂੰ ਟਰੈਕਟਰ ਏਜੰਸੀ ਦੇ ਦਫ਼ਤਰ ਡੱਬਵਾਲੀ ਅੱਗੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਸਲਾ ਨਾ ਸੁਲਝਣ ’ਤੇ ਅਗਲਾ ਐਕਸ਼ਨ ਉਲੀਕਿਆ ਜਾਵੇਗਾ। ਇਸ ਮੌਕੇ ਪੰਜਾਬ ਸਿੰਘ ਤਲਵੰਡੀ ਅਕਲੀਆ,ਤਰਸੇਮ ਸਿੰਘ,ਨਰਿੰਦਰ ਕੌਰ ਬੁਰਜ ਹਮੀਰਾ ਵੀ ਮੌਜੂਦ ਸਨ।

Advertisement

Advertisement