ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਸਰਕਾਰ ਵੱਲੋਂ ‘ਪਾਤਰ ਐਵਾਰਡ’ ਸ਼ੁਰੂ ਕਰਨ ਦਾ ਫ਼ੈਸਲਾ

06:25 AM May 13, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 12 ਮਈ
ਪੰਜਾਬ ਸਰਕਾਰ ਨੇ ਮਰਹੂਮ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਦੀ ਯਾਦ ’ਚ ਹਰ ਵਰ੍ਹੇ ‘ਪਾਤਰ ਐਵਾਰਡ’ ਦੇਣ ਦਾ ਫ਼ੈਸਲਾ ਕੀਤਾ ਹੈ। ‘ਪਾਤਰ ਐਵਾਰਡ’ ਹਰ ਵਰ੍ਹੇ ਉੱਭਰਦੇ ਕਵੀਆਂ ਨੂੰ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਫ਼ੈਸਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਭਲਕੇ ਉਹ ਇਸ ਐਵਾਰਡ ਬਾਰੇ ਰਸਮੀ ਐਲਾਨ ਕਰਨਗੇ। ਪੰਜਾਬ ਸਰਕਾਰ ਵੱਲੋਂ ਹਰ ਸਾਲ ਜੇਤੂ ਕਵੀਆਂ ਨੂੰ ‘ਪਾਤਰ ਐਵਾਰਡ’ ’ਚ ਇੱਕ ਲੱਖ ਰੁਪਏ ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਜਾਵੇਗਾ। ਭਾਸ਼ਾ ਵਿਭਾਗ ਇਸ ਐਵਾਰਡ ਲਈ ਅਗਵਾਈ ਕਰੇਗਾ।
ਡਾ. ਸੁਰਜੀਤ ਪਾਤਰ ਦਾ ਭਲਕੇ 13 ਮਈ ਨੂੰ ਲੁਧਿਆਣਾ ’ਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸਸਕਾਰ ਦੀਆਂ ਰਸਮਾਂ ਵਿਚ ਸ਼ਮੂਲੀਅਤ ਕਰਨਗੇ। ਉਨ੍ਹਾਂ ਬੀਤੇ ਦਿਨ ਪਾਤਰ ਪਰਿਵਾਰ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਦੁੱਖ ਵੰਡਾਇਆ ਸੀ। ਮੁੱਖ ਮੰਤਰੀ ਆਪਣੇ ਭਾਸ਼ਣਾਂ ’ਚ ਸੁਰਜੀਤ ਪਾਤਰ ਦੀਆਂ ਨਜ਼ਮਾਂ ਦਾ ਉਚੇਚਾ ਜ਼ਿਕਰ ਕਰਦੇ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ ‘ਪਾਤਰ ਐਵਾਰਡ’ ਦੀ ਚੋਣ ਵਿਚ ਸਰਕਾਰ ਦਾ ਕੋਈ ਦਖਲ ਨਹੀਂ ਹੋਵੇਗਾ ਬਲਕਿ ਇੱਕ ਪੈਨਲ ਦਾ ਗਠਨ ਕੀਤਾ ਜਾਵੇਗਾ ਜਿਸ ਵੱਲੋਂ ਉੱਭਰਦੇ ਕਵੀਆਂ ’ਚੋਂ ਚੋਣ ਕੀਤੀ ਜਾਵੇਗੀ। ਉਹ ਕਵੀ ਇਸ ਐਵਾਰਡ ਦੇ ਹੱਕਦਾਰ ਬਣਨਗੇ ਜਿਨ੍ਹਾਂ ਦੀਆਂ ਨਜ਼ਮਾਂ ਡਾ. ਸੁਰਜੀਤ ਪਾਤਰ ਦੀ ਵਿਰਾਸਤ ਬਣਨਗੀਆਂ। ਪਤਾ ਲੱਗਾ ਹੈ ਕਿ ਗਰੈਜੂਏਸ਼ਨ ਤੱਕ ਦੇ ਵਿਦਿਆਰਥੀਆਂ ਦਾ ਮੁਕਾਬਲਾ ਹੋਵੇਗਾ ਅਤੇ ਉਨ੍ਹਾਂ ’ਚੋਂ ਜੇਤੂ ਨੂੰ ਹਰ ਵਰ੍ਹੇ ‘ਪਾਤਰ ਐਵਾਰਡ’ ਮਿਲੇਗਾ। ਮੁੱਖ ਮੰਤਰੀ ਨੇ ਇਸ ਐਵਾਰਡ ਦਾ ਵਿਧੀ ਵਿਧਾਨ ਤਿਆਰ ਕਰਨ ਬਾਰੇ ਹੁਕਮ ਜਾਰੀ ਕਰ ਦਿੱਤੇ ਹਨ। ਪੰਜਾਬੀ ਸਾਹਿਤਕਾਰ ਗੁਰਬਚਨ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਸੁਰਜੀਤ ਪਾਤਰ ਸਾਡੇ ਦੌਰ ਦਾ ਵੱਡਾ ਕਲਮਕਾਰ ਸੀ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਅਸੀਮ ਮੋਹ, ਇਨ੍ਹਾਂ ਦੀ ਵਰਤਮਾਨ ਹਾਲਤ ਦੀ ਚਿੰਤਾ ਤੇ ਇਨ੍ਹਾਂ ਦੀ ਚੜ੍ਹਦੀ ਕਲਾ ਦਾਭਰੋਸਾ ਉਨ੍ਹਾਂ ਦੀ ਰਚਨਾ ਦਾ ਆਧਾਰ ਸੀ। ਉਨ੍ਹਾਂ ਕਿਹਾ ਕਿ ਪਾਤਰ ਕਲਮ ਨੂੰ ਦਿਲ ਦੇ ਲਹੂ ਵਿਚ ਡੋਬ ਕੇ ਲਿਖਣ ਵਾਲਿਆਂ ਦੀ ਅਗਲੀ ਕਤਾਰ ਵਿਚ ਰਿਹਾ। ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਨ੍ਹਾਂ ਦੇ ਨਾਂ ’ਤੇ ਪੁਰਸਕਾਰ ਸ਼ੁਰੂ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਹੈ।

Advertisement

Advertisement