ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਸਰਕਾਰ ਡੇਢ ਦਰਜਨ ਘਰਾਟ ਮੁੜ ਕਰੇਗੀ ਸੁਰਜੀਤ

09:05 AM Sep 13, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 12 ਸਤੰਬਰ
ਪੰਜਾਬ ਸਰਕਾਰ ਵੱਲੋਂ ਹੁਣ ਨਹਿਰਾਂ ’ਤੇ ਬੇਅਬਾਦ ਪਏ ਘਰਾਟਾਂ ਨੂੰ ਸੁਰਜੀਤ ਕੀਤਾ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾ ਸਕਣ। ਕਰੀਬ ਡੇਢ ਦਰਜਨ ਘਰਾਟ ਹੁਣ ਪੰਜਾਬ ਦੀਆਂ ਨਹਿਰਾਂ ’ਤੇ ਮੁੜ ਚਾਲੂ ਕੀਤੇ ਜਾਣੇ ਹਨ, ਜਿਨ੍ਹਾਂ ਵਿੱਚ 10 ਥਾਵਾਂ ’ਤੇ ਪੁਰਾਣੇ ਬੇਅਬਾਦ ਘਰਾਟ ਸੁਰਜੀਤ ਕੀਤੇ ਜਾਣੇ ਹਨ ਜਦੋਂ ਕਿ 8 ਨਵੀਆਂ ਥਾਵਾਂ ’ਤੇ ਘਰਾਟ ਚਾਲੂ ਕੀਤੇ ਜਾਣੇ ਹਨ। ਜਲ ਸਰੋਤ ਵਿਭਾਗ ਵੱਲੋਂ ਮੁਢਲੇ ਪੜਾਅ ’ਤੇ ਪੁਰਾਣੇ ਰਜਵਾਹੇ ਤੇ ਖਾਲ਼ਿਆਂ ਨੂੰ ਸੁਰਜੀਤ ਕੀਤਾ ਗਿਆ ਸੀ ਅਤੇ ਹੁਣ ਦੂਸਰੇ ਪੜਾਅ ’ਤੇ ਘਰਾਟਾਂ ਨੂੰ ਚਾਲੂ ਕੀਤਾ ਜਾਣਾ ਹੈ।
ਜਲ ਸਰੋਤ ਵਿਭਾਗ ਨੇ ਹੁਣ ਬੇਅਬਾਦ ਘਰਾਟਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਵਿਚ ਲਹਿਲ ਕੈਨਾਲ ਡਿਵੀਜ਼ਨ, ਬਿਸਤ ਦੋਆਬ ਕੈਨਾਲ, ਫ਼ਰੀਦਕੋਟ ਕੈਨਾਲ, ਮਜੀਠਾ ਕੈਨਾਲ, ਲਾਹੌਰ ਬਰਾਂਚ, ਜੰਡਿਆਲਾ ਡਿਵੀਜ਼ਨ ’ਚ ਪੈਂਦੇ ਪੁਰਾਣੇ ਘਰਾਟ ਸ਼ਾਮਲ ਹਨ। ਸਭ ਤੋਂ ਵੱਧ ਜੰਡਿਆਲਾ ਡਿਵੀਜ਼ਨ ਵਿੱਚ ਪੈਂਦੇ ਪੁਰਾਣੇ ਘਰਾਟ ਮੁੜ ਚਾਲੂ ਕੀਤੇ ਜਾਣੇ ਹਨ, ਜਿਨ੍ਹਾਂ ਵਾਸਤੇ ਕਰੀਬ 4.25 ਕਰੋੜ ਦੀ ਲਾਗਤ ਆਵੇਗੀ। ਇਨ੍ਹਾਂ ਘਰਾਟਾਂ ਨੂੰ ਸਰਕਾਰ ਦੀ ਲੀਜ਼ ’ਤੇ ਦੇਣ ਦੀ ਯੋਜਨਾ ਹੈ ਅਤੇ ਖ਼ਾਸ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਪੰਜਾਬ ਸਰਕਾਰ ਇਨ੍ਹਾਂ ਘਰਾਟਾਂ ਨੂੰ ਪੰਜ ਸਾਲ ਲਈ ਲੀਜ਼ ’ਤੇ ਦੇਵੇਗੀ, ਜਿਸ ਸਬੰਧੀ ਸਰਕਾਰੀ ਕਮੇਟੀ ਵੀ ਕਾਇਮ ਕੀਤੀ ਜਾਵੇਗੀ, ਜੋ ਇਨ੍ਹਾਂ ਘਰਾਟਾਂ ਦੀ ਲੀਜ਼ ਦੀ ਕੀਮਤ ਅਤੇ ਖ਼ਰਚਿਆਂ ਆਦਿ ਬਾਰੇ ਫ਼ੈਸਲਾ ਲਵੇਗੀ। ਇਨ੍ਹਾਂ ਘਰਾਟਾਂ ਦੀ ਟੈਂਡਰਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ। ਪੰਜਾਬ ’ਚ ਟਾਵੇਂ ਘਰਾਟ ਹਨ ਜੋ ਚੱਲ ਰਹੇ ਹਨ। ਜ਼ਿਲ੍ਹਾ ਬਰਨਾਲਾ ਵਿੱਚ ਹਰੀਗੜ੍ਹ ਨਹਿਰ ਦੇ ਲਾਗੇ ਮੁੱਖ ਸੜਕ ’ਤੇ ਘਰਾਟਾਂ ਦਾ ਆਟਾ ਵੇਚਣ ਵਾਲੇ ਦਰਜਨਾਂ ਦੁਕਾਨਦਾਰ ਬੈਠੇ ਹਨ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਲਈ ਇਹ ਘਰਾਟ ਮਾਲੀਏ ਦਾ ਵਸੀਲਾ ਬਣਨਗੇ ਅਤੇ ਉਨ੍ਹਾਂ ਤੋਂ ਦੋ ਕਰੋੜ ਰੁਪਏ ਦੀ ਸਾਲਾਨਾ ਆਮਦਨ ਹੋਵੇਗੀ।

Advertisement

ਘਰਾਟਾਂ ਦੇ ਆਟੇ ਦਾ ਮਹੱਤਵ

ਪੇਂਡੂ ਭਾਸ਼ਾ ’ਚ ਘਰਾਟ ਪਾਣੀ ਨਾਲ ਚੱਲਣ ਵਾਲੀ ਆਟਾ ਚੱਕੀ ਹੈ। ਨਹਿਰੀ ਪਾਣੀ ਨਾਲ ਇਹ ਘਰਾਟ ਚੱਲਦੇ ਹਨ ਅਤੇ ਧੀਮੀ ਰਫ਼ਤਾਰ ਨਾਲ ਪਿਸਾਈ ਹੋਣ ਕਰ ਕੇ ਆਟੇ ਦੇ ਪੌਸ਼ਟਿਕ ਤੱਤ ਸੁਰੱਖਿਅਤ ਰਹਿੰਦੇ ਹਨ। ਪੰਜਾਬ ਦਾ ਨਹਿਰੀ ਸਿਸਟਮ ਬਹੁਤ ਪੁਰਾਣਾ ਹੈ ਅਤੇ ਪੁਰਾਣੇ ਸਮਿਆਂ ਵਿੱਚ ਇਨ੍ਹਾਂ ਘਰਾਟਾਂ ਦਾ ਕਾਫ਼ੀ ਮਹੱਤਵ ਰਿਹਾ ਹੈ। ਹੌਲੀ-ਹੌਲੀ ਇਹ ਘਰਾਟ ਲੋਪ ਹੋ ਗਏ ਸਨ।

Advertisement
Advertisement