ਪੰਜਾਬ ਸਰਕਾਰ ਡੱਲੇਵਾਲ ਦੀ ਸਿਹਤ ਦੀ ਜਾਂਚ ਕਰਵਾਏ: ਸੁਪਰੀਮ ਕੋਰਟ
ਨਵੀਂ ਦਿੱਲੀ, 19 ਦਸੰਬਰ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਅਣਮਿੱਥੇ ਸਮੇਂ ’ਤੇ ਮਰਨ ਵਰਤ ਉਪਰ ਬੈਠੇ 70 ਵਰ੍ਹਿਆਂ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਿਹਤ ਜਾਂਚ ਲਈ ਮਨਾਉਣ। ਅਦਾਲਤ ਨੇ ਹਰਿਆਣਾ ਨਾਲ ਲਗਦੀ ਸਰਹੱਦ ਢਾਬੀ ਗੁੱਜਰਾਂ ’ਤੇ ਮਰਨ ਵਰਤ ਉਪਰ ਬੈਠੇ ਡੱਲੇਵਾਲ ਦੇ ਮੈਡੀਕਲ ਟੈਸਟ ਨਾ ਕਰਾਉਣ ਲਈ ਪੰਜਾਬ ਸਰਕਾਰ ਦੀ ਖਿਚਾਈ ਕੀਤੀ। ਸਿਖਰਲੀ ਅਦਾਲਤ ਨੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੂੰ ਕਿਹਾ ਕਿ ਉਹ ਡੱਲੇਵਾਲ ਨੂੰ ਘੱਟੋ ਘੱਟ ਇਕ ਹਫ਼ਤੇ ਲਈ ਇਲਾਜ ਕਰਾਉਣ ਲਈ ਰਾਜ਼ੀ ਕਰਨ ਜਦਕਿ ਹੋਰ ਵਿਅਕਤੀ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ। ਐਡਵੋਕੇਟ ਜਨਰਲ ਨੇ ਡੱਲੇਵਾਲ ਨੂੰ ਸਮਝਾਉਣ ਅਤੇ ਉਨ੍ਹਾਂ ਦੀ ਸਲਾਮਤੀ ਯਕੀਨੀ ਬਣਾਉਣ ਲਈ ਅਦਾਲਤ ਦੀਆਂ ਭਾਵਨਾਵਾਂ ਤੋਂ ਜਾਣੂ ਕਰਾਉਣ ਵਾਸਤੇ ਇਕ ਦਿਨ ਦਾ ਸਮਾਂ ਮੰਗਿਆ। ਬੈਂਚ ਨੇ ਮਾਮਲੇ ਨੂੰ 20 ਦਸੰਬਰ ਲਈ ਸੂਚੀਬੱਧ ਕਰ ਦਿੱਤਾ।
ਜਸਟਿਸ ਸੂਰਿਆਕਾਂਤ ਅਤੇ ਜਸਟਿਸ ਉੱਜਲ ਭੂਈਆਂ ਦੇ ਬੈਂਚ ਨੇ ਕਿਹਾ ਕਿ ਕੋਈ ਵੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ ਅਤੇ ਅਦਾਲਤ ਸਿਰਫ਼ ‘ਲੋਕਾਂ ਦੇ ਆਗੂ’ ਡੱਲੇਵਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਚਾਹੁੰਦੀ ਹੈ। ਅਦਾਲਤ ਨੇ ਬੁਨਿਆਦੀ ਮੈਡੀਕਲ ਟੈਸਟ ਕੀਤੇ ਬਿਨਾਂ ਹੀ ਡੱਲੇਵਾਲ ਦੇ ਠੀਕ ਹੋਣ ਦੀ ਗੱਲ ਆਖਣ ਵਾਲੇ ਪੰਜਾਬ ਸਰਕਾਰ ਦੇ ਡਾਕਟਰਾਂ ਦੇ ਬਿਆਨ ਦਾ ਜ਼ਿਕਰ ਕੀਤਾ। ਬੈਂਚ ਨੇ ਪੁੱਛਿਆ, ‘‘70 ਸਾਲਾਂ ਦਾ ਇਕ ਵਿਅਕਤੀ ਜੋ 21 ਤੋਂ ਵਧ ਦਿਨਾਂ ਤੋਂ ਭੁੱਖ ਹੜਤਾਲ ’ਤੇ ਹੈ ਅਤੇ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਹੈ, ਕੀ ਉਸ ਦੀ ਸਿਹਤ ਠੀਕ ਹੈ? ਇਹ ਕਿਵੇਂ ਹੋ ਸਕਦੀ ਹੈ? ਕੀ ਤੁਸੀਂ ਉਸ ਦਾ ਬਲੱਡ ਟੈਸਟ, ਈਸੀਜੀ ਅਤੇ ਲੋੜੀਂਦੀ ਜਾਂਚ ਕਰਵਾਈ ਹੈ?’’ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਜਦੋਂ ਉਹ ਖੁਦ ਸੰਤੁਸ਼ਟ ਹੋ ਜਾਣਗੇ ਕਿ ਉਹ ਸੁਰੱਖਿਅਤ ਹਨ ਤਾਂ ਅਦਾਲਤ ਉਨ੍ਹਾਂ ਨਾਲ (ਜਗਜੀਤ ਸਿੰਘ ਡੱਲੇਵਾਲ) ਗੱਲਬਾਤ ਕਰੇਗੀ। ਕਿਸਾਨ ਆਗੂ ਨੇ ਪੰਜਾਬ ਦੇ ਅਧਿਕਾਰੀਆਂ ਰਾਹੀਂ ਕਿਹਾ ਸੀ ਕਿ ਉਹ ਨਿੱਜੀ ਤੌਰ ’ਤੇ ਅਦਾਲਤ ਨਾਲ ਗੱਲ ਕਰਨਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਡੱਲੇਵਾਲ ਫ਼ਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਮੇਤ ਕਿਸਾਨਾਂ ਦੀਆਂ ਹੋਰ ਮੰਗਾਂ ਮਨਵਾਉਣ ਲਈ 26 ਨਵੰਬਰ ਤੋਂ ਮਰਨ ਵਰਤ ’ਤੇ ਬੈਠੇ ਹੋਏ ਹਨ। -ਪੀਟੀਆਈ
ਇਰੋਮ ਸ਼ਰਮੀਲਾ ਦੇ ਡਾਕਟਰਾਂ ਦੀ ਨਿਗਰਾਨੀ ਹੇਠ ਅੰਦੋਲਨ ਜਾਰੀ ਰੱਖਣ ਦੀ ਦਿੱਤੀ ਮਿਸਾਲ
ਸਿਖਰਲੀ ਅਦਾਲਤ ਨੇ ਜ਼ਿਕਰ ਕੀਤਾ ਕਿ ਇਰੋਮ ਸ਼ਰਮੀਲਾ ਨੇ ਵੀ ਡਾਕਟਰਾਂ ਦੀ ਨਿਗਰਾਨੀ ਹੇਠ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ ਸੀ। ਜਸਟਿਸ ਉੱਜਲ ਭੂਈਆਂ ਨੇ ਕਿਹਾ ਕਿ ਸਮਾਜਿਕ ਹੱਕਾਂ ਦੀ ਕਾਰਕੁਨ ਇਰੋਮ ਸ਼ਰਮੀਲਾ ਦੇ ਮਾਮਲੇ ਨੂੰ ਦੇਖੀਏ ਤਾਂ ਉਨ੍ਹਾਂ ਮੈਡੀਕਲ ਨਿਗਰਾਨੀ ਹੇਠ ਕਈ ਸਾਲਾਂ ਤੱਕ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ ਸੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਵੀ ਮੈਡੀਕਲ ਦੇਖ-ਰੇਖ ਹੇਠ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ। -ਪੀਟੀਆਈ
ਇਸ਼ਨਾਨ ਕਰਨ ਸਮੇਂ ਡੱਲੇਵਾਲ ਬੇਹੋਸ਼
ਪਟਿਆਲਾ/ਪਾਤੜਾਂ (ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ): ਪਟਿਆਲਾ ਜ਼ਿਲ੍ਹੇ ਅਧੀਨ ਪੈਂਦੇ ਢਾਬੀ ਗੁੱਜਰਾਂ ਬਾਰਡਰ ’ਤੇ ਦਸ ਮਹੀਨਿਆਂ ਤੋਂ ਜਾਰੀ ਕਿਸਾਨ ਮੋਰਚੇ ’ਚ ਸਾਮਲ ਕਿਸਾਨਾਂ ਅਤੇ ਡਾਕਟਰਾਂ ਨੂੰ ਅੱਜ ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਕਿਸਾਨੀ ਮੰਗਾਂ ਦੀ ਪੂਰਤੀ ਲਈ 24 ਦਿਨਾ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਇਸ ਸਿਹਤ ਇੰਨੀ ਵਿਗੜ ਗਈ ਕਿ ਉਹ ਬੇਹੋਸ਼ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਦੋਂ ਕਿਸਾਨ ਡੱਲੇਵਾਲ ਨੂੰ ਇਸ਼ਨਾਨ ਕਰਵਾਉਣ ਲੱਗੇ ਤਾਂ ਉਨ੍ਹਾਂ ਨੂੰ ਪਹਿਲਾਂ ਉਲਟੀ ਆਈ ਤੇ ਫਿਰ ਉਹ