For the best experience, open
https://m.punjabitribuneonline.com
on your mobile browser.
Advertisement

ਪੰਜਾਬ ਐਫਸੀ ਵੱਲੋਂ ਇੰਡੀਅਨ ਸੁਪਰ ਲੀਗ ਦੇ ਨਵੇਂ ਸੀਜ਼ਨ ਲਈ ਟੀਮ ਦਾ ਐਲਾਨ

06:24 PM Sep 11, 2024 IST
ਪੰਜਾਬ ਐਫਸੀ ਵੱਲੋਂ ਇੰਡੀਅਨ ਸੁਪਰ ਲੀਗ ਦੇ ਨਵੇਂ ਸੀਜ਼ਨ ਲਈ ਟੀਮ ਦਾ ਐਲਾਨ
Advertisement
ਟ੍ਰਿਬਿਊਨ ਨਿਊਜ਼ ਸਰਵਿਸ
Advertisement

ਚੰਡੀਗੜ੍ਹ, 11 ਸਤੰਬਰ

Advertisement

ਇੰਡੀਅਨ ਸੁਪਰ ਲੀਗ ਵਿਚ ਉੱਤਰੀ ਭਾਰਤ ਦੀ ਇਕਲੌਤੀ ਨੁਮਾਇੰਦਗੀ ਕਰਦੀ ਪੰਜਾਬ ਐੱਫਸੀ ਦੀ ਟੀਮ ਨੇ ਲੀਗ ਦੇ ਅਗਾਮੀ ਸੀਜ਼ਨ ਲਈ ਆਪਣੀ 26 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਪ੍ਰਬੰਧਨ ਵੱਲੋਂ ਅਗਾਮੀ ਸੀਜ਼ਨ ਲਈ ਨਵੀਂ ਜਰਸੀ ਵੀ ਜਾਰੀ ਕੀਤੀ ਗਈ ਹੈ।  ਪੰਜਾਬ ਐੱਫਸੀ ਦੇ ਸ਼ੇਰ 15 ਸਤੰਬਰ ਨੂੰ ਕੋਚੀ ਵਿੱਚ ਕੇਰਲ ਬਲਾਸਟਰ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ ਜਦੋਂਕਿ 20 ਸਤੰਬਰ ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਆਪਣਾ ਪਹਿਲਾ ਘਰੇਲੂ ਮੈਚ ਖੇਡਣਗੇ। ਟੀਮ ਦੀ ਚੋਣ ਮੁੱਖ ਕੋਚ ਪੈਨਾਜੀਓਟਿਸ ਡਿਲਮਪੀਰਿਸ ਨੇ ਕੀਤੀ ਹੈ। ਟੀਮ ਵਿਚ ਨੌਜਵਾਨਾਂ ਅਤੇ ਤਜਰਬੇ ਦਾ ਸੰਤੁਲਨ ਰੱਖਿਆ ਗਿਆ ਹੈ। ਵਿਦੇਸ਼ੀ ਖਿਡਾਰੀਆਂ ’ਚੋਂ ਲੂਕਾ ਮੇਜੇਨ, ਮੁਸ਼ਾਗਾ ਬੇਕੇਂਗਾ, ਈਜ਼ੇਕੁਏਲ ਵਿਡਾਲ, ਇਵਾਨ ਨੋਵੋਸੇਲੇਕ, ਅਸਮੀਰ ਸੁਲਜਿਕ ਅਤੇ ਫਿਲਿਪ ਮਰਜ਼ਲਜਾਕ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਘਰੇਲੂ ਭਾਰਤੀ ਖਿਡਾਰੀਆਂ ਵਿੱਚੋਂ ਵਿਨੀਤ ਰਾਏ, ਨਿੰਥੋਇੰਗਨਬਾ ਮੀਤੇਈ, ਮੁਹੀਤ ਸ਼ਬੀਰ, ਨਿਹਾਲ ਸੁਦੇਸ਼ ਅਤੇ ਲਿਕਮਬਾਮ ਰਾਕੇਸ਼ ਸਿੰਘ ਸ਼ਾਮਲ ਹਨ। ਅਕੈਡਮੀ ਤੋਂ ਮੁਹੰਮਦ ਸੁਹੇਲ ਐੱਫ. ਅਤੇ ਸ਼ਮੀ ਸਿੰਗਾਮਯੁਮ ਨੂੰ ਸੀਨੀਅਰ ਸਾਈਡ ’ਤੇ ਤਰੱਕੀ ਦਿੱਤੀ ਗਈ ਹੈ। ਟੇਕਚਮ ਅਭਿਸ਼ੇਕ ਸਿੰਘ, ਮੰਗਲੇਨਥਾਂਗ ਕਿਪਗੇਨ ਅਤੇ ਆਯੂਸ਼ ਦੇਸ਼ਵਾਲ ਨਾਲ ਪਹਿਲਾਂ ਹੀ ਸੀਨੀਅਰ ਸਾਈਡ ਨਾਲ ਜੁੜੇ ਹਨ। ਟੀਮ ਦਾ ਐਲਾਨ ਕਰਦਿਆਂ ਮੁੱਖ ਕੋਚ ਪੈਨਾਜੀਓਟਿਸ ਡਿਲਮਪੀਰਿਸ ਨੇ ਕਿਹਾ, “ਅਸੀਂ ਇੱਕ ਟੀਮ ਬਣਾਈ ਹੈ ਜੋ ਇਸ ਸੀਜ਼ਨ ਵਿੱਚ ਲੀਗ ਵਿਚ ਸਿਖਰਲੇ ਸਥਾਨਾਂ ਲਈ ਹੋਰਨਾਂ ਟੀਮਾਂ ਨੂੰ ਚੁਣੌਤੀ ਦੇ ਸਕਦੀ ਹੈ। ਵਿਦੇਸ਼ੀ ਖਿਡਾਰੀਆਂ ਕੋਲ ਵੱਡਾ ਤਜਰਬਾ ਹੈ ਅਤੇ ਸਾਡੇ ਕੋਲ ਭਾਰਤੀ ਖਿਡਾਰੀਆਂ ਦਾ ਦਿਲਚਸਪ ਪੂਲ ਹੈ। ਸਾਡਾ ਪ੍ਰੀ-ਸੀਜ਼ਨ ਚੰਗਾ ਰਿਹਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸੀਜ਼ਨ ਦੀ ਚੰਗੀ ਸ਼ੁਰੂਆਤ ਕਰਾਂਗੇ ਅਤੇ ਆਪਣੀ ਸਰਵੋਤਮ ਸਮਰੱਥਾ ਅਨੁਸਾਰ ਪ੍ਰਦਰਸ਼ਨ ਕਰਾਂਗੇ।’’

Advertisement
Author Image

Advertisement