ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਕਾਂਗਰਸ ਵੱਲੋਂ ਦਿੱਲੀ ’ਚ ਅਰਵਿੰਦ ਕੇਜਰੀਵਾਲ ਖ਼ਿਲਾਫ਼ ਪ੍ਰਦਰਸ਼ਨ

02:06 PM Jan 04, 2025 IST
ਪੰਜਾਬ ਕਾਂਗਰਸ ਦੇ ਆਗੂ ਪ੍ਰਦਰਸ਼ਨ ਕਰਨ ਮੌਕੇ। (PTI Photo)

ਨਵੀਂ ਦਿੱਲੀ, 4 ਜਨਵਰੀ

Advertisement

ਪੰਜਾਬ ਦੀ ਕਾਂਗਰਸ ਇਕਾਈ ਨੇ ਸ਼ਨਿੱਚਵਾਰ ਨੂੰ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਾਵਾਈ ਹੇਠ ਦਿੱਲੀ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ, ‘‘ਦਿੱਲੀ ਵਿਧਾਨ ਸਭਾ ਚੋਣਾਂ ਫਰਵਰੀ 2025 ਵਿੱਚ ਹੋਣ ਜਾ ਰਹੀਆਂ ਹਨ । "ਤੁਸੀਂ ਹੁਣ ਤੱਕ ਔਰਤਾਂ ਨੂੰ 2100 ਰੁਪਏ ਨਹੀਂ ਦਿੱਤੇ ਹਨ। ਸਾਨੂੰ (ਪੰਜਾਬ ਵਿੱਚ ਔਰਤਾਂ ਨੂੰ) ਵਾਅਦੇ ਮੁਤਾਬਕ ਤਿੰਨ ਸਾਲਾਂ ਲਈ 1000 ਰੁਪਏ ਨਹੀਂ ਦਿੱਤੇ ਗਏ। ਇੱਥੇ 92 ਸੀਟਾਂ ਹਨ ਅਤੇ ਕੋਈ ਪਾਬੰਦੀ ਨਹੀਂ ਹੈ।’’

Advertisement

ਵੜਿੰਗ ਨੇ ਕਿਹਾ ਕਿ , "ਇੱਥੇ ਤੁਸੀਂ (ਅਰਵਿੰਦ ਕੇਜਰੀਵਾਲ) ਸ਼ਿਕਾਇਤ ਕਰ ਰਹੇ ਹੋ ਕਿ LG ਹਰ ਕੰਮ ਵਿੱਚ ਰੁਕਾਵਟ ਬਣ ਰਿਹਾ ਹੈ। ਪਰ ਪੰਜਾਬ ਸੂਬੇ ਵਿੱਚ ਅਜਿਹੀ ਸਥਿਤੀ ਨਹੀਂ ਹੈ।" ਕੇਜਰੀਵਾਲ ’ਤੇ ਵਰ੍ਹਦਿਆਂ ਵੜਿੰਗ ਨੇ ਕਿਹਾ, ‘‘ਤੁਸੀਂ ਕਈ ਵਾਅਦੇ ਕੀਤੇ ਸਨ, ਜੋ ਪੂਰੇ ਨਹੀਂ ਹੋ ਸਕੇ। ਜਿਸ ਵਿਚ 2500 ਰੁਪਏ ਦੀ ਪੈਨਸ਼ਨ, ਨਸ਼ਾ ਮੁਕਤ (ਪੰਜਾਬ) ਆਦਿ ਵੀ ਸ਼ਾਮਲ ਹਨ।'

(PTI Photo)

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਥਿਤ ਰਿਹਾਇਸ਼ ਅੱਗੇ ਔਰਤਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਹਿਰਾਸਤ ’ਚ ਲਈ ਇਕ ਔਰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ, ‘‘ਅਸੀਂ ਅੰਮ੍ਰਿਤਸਰ ਤੋਂ ਆਪਣੇ ਮਾਮਲੇ ਨੂੰ ਅੱਗੇ ਰੱਖਣ ਲਈ ਆਏ ਹਾਂ। ਦਿੱਲੀ ਦੀਆਂ ਔਰਤਾਂ ਨਾਲ ਧੋਖਾ ਨਾ ਕਰੋ ਜਿਵੇਂ ਤੁਸੀਂ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਹੈ। ਦਿੱਲੀ ਦੀਆਂ ਔਰਤਾਂ ਨਾਲ 2100 ਰੁਪਏ ਦਾ ਵਾਅਦਾ ਨਾ ਕਰੋ"।

ਪ੍ਰਦਰਸ਼ਨਕਾਰੀਆਂ ਨੇ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਤੋਂ ਪਿੱਛੇ ਹਟਣ ਦਾ ਦੋਸ਼ ਲਾਇਆ।

ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਫਰਵਰੀ 2025 ਵਿੱਚ ਹੋਣ ਜਾ ਰਹੀਆਂ ਹਨ, ਹਾਲਾਂਕਿ ਭਾਰਤੀ ਚੋਣ ਕਮਿਸ਼ਨ ਨੇ ਅਜੇ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ। ਦਿੱਲੀ ਵਿੱਚ ਲਗਾਤਾਰ 15 ਸਾਲਾਂ ਤੋਂ ਸੱਤਾ ਵਿੱਚ ਰਹੀ ਕਾਂਗਰਸ ਨੇ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਮਾੜਾ ਪ੍ਰਦਰਸ਼ਨ ਕੀਤਾ ਹੈ, ਇੱਕ ਵੀ ਸੀਟ ਜਿੱਤਣ ਵਿੱਚ ਅਸਫਲ ਰਹੀ ਹੈ। 2020 ਦੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਨੇ 70 'ਚੋਂ 62 ਸੀਟਾਂ ਜਿੱਤੀਆਂ ਅਤੇ ਭਾਜਪਾ ਨੇ ਅੱਠ ਸੀਟਾਂ ਹਾਸਲ ਕੀਤੀਆਂ। ਏਐੱਨਆਈ

Advertisement