ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਸਵਾਈਐੱਲ ਨਹਿਰ ਮਾਮਲੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਖੜ, ਸੁਖਬੀਰ, ਬਾਜਵਾ ਤੇ ਵੜਿੰਗ ਨੂੰ ਚੁਣੌਤੀ ਦਿੱਤੀ

11:32 AM Oct 11, 2023 IST

ਸ਼ਗਨ ਕਟਾਰੀਆ
ਬਠਿੰਡਾ, 11 ਅਕਤੂਬਰ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅੱਜ ਫਿਰ ਸੋਸ਼ਲ ਮੀਡੀਆ ਪੋਸਟ ’ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੰਗਾਰਿਆ ਹੈ। ਉਨ੍ਹਾਂ 1 ਨਵੰਬਰ ਨੂੰ ‘ਪੰਜਾਬ ਦਵਿਸ’ ਮੌਕੇ ਪ੍ਰਸਤਾਵਿਤ ਬਹਿਸ ਪ੍ਰੋਗਰਾਮ ਨੂੰ ਆਧਾਰ ਬਣਾ ਕੇ ਆਪਣੇ ਸਿਆਸੀ ਵਿਰੋਧੀਆਂ ’ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਲਿਖਿਆ,‘ ‘ਮਾਣਯੋਗ ਸੁਨੀਲ ਜਾਖੜ ਜੀ, ਸੁਖਬੀਰ ਬਾਦਲ ਜੀ, ਬਾਜਵਾ ਜੀ, ਰਾਜਾ ਵੜਿੰਗ ਜੀ, ਕੋਈ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ?.. ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫ਼ੋਟੋ ’ਚ ਕੈਪਟਨ ਨਾਲ ਬਲਰਾਮ ਜਾਖੜ ਜੀ ਵੀ ਖੜ੍ਹੇ ਨੇ, ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ’ਚ ਪ੍ਰਕਾਸ਼ ਸਿੰਘ ਬਾਦਲ ਦੀ ਐੱਸਵਾਈਐੱਲ ਦੇ ਸਰਵੇ ਕਰਾਉਣ ਦੀ ਇਜਾਜ਼ਤ ਦੇਣ ਦੀ ਤਾਰੀਫ਼ ਕੀਤੀ, ਸੁਖਬੀਰ ਗੁੜਗਾਓਂ ਵਾਲੇ ਓਬਰਾਏ ਹੋਟਲ ਦੀ ਫਰਦ ਲੈ ਕੇ ਆਈਂ, ਬਾਕੀ ਰਹੀ ਪਾਣੀ ਦੀ ਗੱਲ ਓਹ ਤੁਸੀਂ ਫ਼ਿਕਰ ਨਾ ਕਰੋ, ਛੋਟੇ ਹੁੰਦੇ ਖੇਤ ਮੇਰੀ ਡਿਊਟੀ ਖਾਲ ’ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ ’ਚ ਕੋਈ ਖੱਡ ਨਾ ਪੈਜੇ, ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲ ’ਤੇ ਈ ਲਾਈ ਐ ਪਰ ਇਸ ਵਾਰ ਖ਼ਾਲ ਦਾ ਨਾਮ ‘ਸਤਲੁਜ’ ਐ, 1 ਨਵੰਬਰ ਨੂੰ ਆਪਣੇ ਪੁਰਖਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜ਼ਰੂਰ ਨਾਲ ਲੈ ਕੇ ਆਇਓ ਤਾਂ ਕਿ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਦੀ ਕਿੰਨੀ ਵਾਰ ਕੁਰਬਾਨੀ ਲਈ ਗਈ।’

Advertisement

Advertisement
Advertisement