ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab Bypolls: ਪੰਜਾਬ ਜ਼ਿਮਨੀ ਚੋਣਾਂ ਦੀ ਤਾਰੀਖ਼ ਬਦਲੀ, ਜਾਣੋ ਹੁਣ ਕਦੋਂ ਪੈਣਗੀਆਂ ਵੋਟਾਂ

03:05 PM Nov 04, 2024 IST

ਰਾਜਮੀਤ ਸਿੰਘ/ਜੋਗਿੰਦਰ ਸਿੰਘ ਮਾਨ
ਚੰਡੀਗੜ੍ਹ/ਮਾਨਸਾ, 4 ਨਵੰਬਰ

Advertisement

Punjab Bypolls: ਪੰਜਾਬ ਸਮੇਤ ਹੋਰ ਰਾਜਾਂ ਵਿਚ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਤਾਰੀਖ ਵਿਚ ਵਿਚ ਬਦਲਾਅ ਕੀਤੇ ਗਏ ਹਨ। ਭਾਰਤੀ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਪੰਜਾਬ, ਉੱਤਰ ਪ੍ਰਦੇਸ਼ ਅਤੇ ਕੇਰਲ ਵਿੱਚ ਤਿਉਹਾਰਾਂ ਦੇ ਮੱਦੇਨਜ਼ਰ 13 ਨਵੰਬਰ ਦੀ ਤਾਰੀਖ਼ ਬਦਲ ਕੇ ਵੋਟਾਂ ਪੈਣ ਦੀ ਮਿਤੀ 20 ਨਵੰਬਰ ਤੈਅ ਕੀਤੀ ਹੈ।

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਵਿੱਚ 9, ਪੰਜਾਬ ਵਿੱਚ 4 ਅਤੇ ਕੇਰਲ ਵਿੱਚ ਇੱਕ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲੲੀ ਵੋਟਾਂ ਪੈਣ ਜਾ ਰਹੀਆਂ ਹਨ। ਇਨ੍ਹਾਂ ਵਿਚ ਪੰਜਾਬ ਦੇ ਚਾਰ ਵਿਧਾਨ ਸਭਾ ਹਲਕੇ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਸ਼ਾਮਲ ਹਨ। ਕਾਂਗਰਸ, ਭਾਜਪਾ, ਬਸਪਾ ਅਤੇ ਆਰਐਲਡੀ ਸਮੇਤ ਵੱਖ-ਵੱਖ ਪਾਰਟੀਆਂ ਨੇ ਵੱਖ-ਵੱਖ ਤਿਉਹਾਰਾਂ ਦੇ ਮੱਦੇਨਜ਼ਰ ਚੋਣਾਂ ਦੀ ਤਾਰੀਖ ਮੁੜ ਤੈਅ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਵੋਟਰਾਂ ਦੀ ਗਿਣਤੀ ਪ੍ਰਭਾਵਿਤ ਹੋ ਸਕਦੀ ਹੈ।

Advertisement

ਕਾਂਗਰਸ ਪਾਰਟੀ ਨੇ ਕਿਹਾ ਸੀ ਕਿ ਕੇਰਲ ਦੀ ਪਲੱਕੜ ਵਿਧਾਨ ਸਭਾ ਸੀਟ ’ਤੇ ਵੋਟਰਾਂ ਦਾ ਵੱਡਾ ਹਿੱਸਾ 13 ਤੋਂ 15 ਨਵੰਬਰ ਤੱਕ ਕਲਪਥੀ ਰਾਸਤੋਲਸਵਮ ਦਾ ਤਿਉਹਾਰ ਮਨਾਏਗਾ। ਪੰਜਾਬ ਵਿੱਚ ਪਾਰਟੀ ਨੇ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ 15 ਨਵੰਬਰ ਨੂੰ ਮਨਾਇਆ ਜਾਵੇਗਾ ਅਤੇ 13 ਨਵੰਬਰ ਤੋਂ ‘ਸ੍ਰੀ ਅਖੰਡ ਪਾਠ’ ਆਰੰਭ ਕਰਵਾਏ ਜਾਣਗੇ।
ਭਾਜਪਾ, ਬਸਪਾ ਅਤੇ ਆਰਐਲਡੀ ਨੇ ਕਿਹਾ ਸੀ ਕਿ ਉੱਤਰ ਪ੍ਰਦੇਸ਼ ਵਿੱਚ ਲੋਕ 15 ਨਵੰਬਰ ਨੂੰ ਮਨਾਈ ਜਾਣ ਵਾਲੀ ਕਾਰਤਿਕ ਪੂਰਨਿਮਾ ਤੋਂ ਤਿੰਨ-ਚਾਰ ਦਿਨ ਪਹਿਲਾਂ ਯਾਤਰਾ ਕਰਦੇ ਹਨ, ਜਿਸ ਕਾਰਨ ਵੋਟਰਾਂ ਦੀ ਗਿਣਤੀ ਪ੍ਰਭਾਵਿਤ ਹੋ ਸਕਦੀ ਹੈ। ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦਿਆਂ ਵੋਟਾਂ ਪੈਣ ਦੀ ਮਿਤੀ ਵਿੱਚ ਬਦਲਾਅ ਸਾਹਮਣੇ ਆਇਆ ਹੈ।

ਬਦਲੀਆਂ ਗੲੀਆਂ ਚੋਣ ਤਰੀਕਾਂ ਦੇ ਵੇਰਵੇ

ਰਾਜ

ਵਿਧਾਨ ਸਭਾ ਹਲਕਾ

ਪਹਿਲੀ ਤਾਰੀਖ਼

ਨਵੀਂ ਤਾਰੀਖ਼

ਪੰਜਾਬ
10 - ਡੇਰਾ ਬਾਬਾ ਨਾਨਕ13 ਨਵੰਬਰ, 202420 ਨਵੰਬਰ, 2024
 44 – ਚੱਬੇਵਾਲ (SC)13 ਨਵੰਬਰ, 202420 ਨਵੰਬਰ, 2024
 84 – ਗਿੱਦੜਬਾਹਾ13 ਨਵੰਬਰ, 202420 ਨਵੰਬਰ, 2024
 103 – ਬਰਨਾਲਾ13 ਨਵੰਬਰ, 202420 ਨਵੰਬਰ, 2024
ਉੱਤਰ ਪ੍ਰਦੇਸ਼
16 – ਮੀਰਾਪੁਰ13 ਨਵੰਬਰ, 202420 ਨਵੰਬਰ, 2024
 29 – ਕੁੰਡਰਕੀ13 ਨਵੰਬਰ, 202420 ਨਵੰਬਰ, 2024
 56 – ਗਾਜ਼ੀਆਬਾਦ13 ਨਵੰਬਰ, 202420 ਨਵੰਬਰ, 2024
 71 – ਖੈਰ (SC)13 ਨਵੰਬਰ, 202420 ਨਵੰਬਰ, 2024
 110 – ਕਰਹਾਲ13 ਨਵੰਬਰ, 202420 ਨਵੰਬਰ, 2024
 213 – ਸ਼ੀਸ਼ਾਮਾਉ13 ਨਵੰਬਰ, 202420 ਨਵੰਬਰ, 2024
 256 – ਫੂਲਪੁਰ13 ਨਵੰਬਰ, 202420 ਨਵੰਬਰ, 2024
 277 – ਕਟਿਹਰੀ13 ਨਵੰਬਰ, 202420 ਨਵੰਬਰ, 2024
 397 – ਮਾਝਵਾਂ13 ਨਵੰਬਰ, 202420 ਨਵੰਬਰ, 2024
ਕੇਰਲ
56 - ਪਲੱਕੜ13 ਨਵੰਬਰ, 202420 ਨਵੰਬਰ, 2024
 ਵੋਟਾਂ ਦੀ ਗਿਣਤੀ ਪਹਿਲਾਂ ਮੁਤਾਬਕ 23 ਨਵੰਬਰ ਨੂੰ ਹੀ ਹੋਵੇਗੀ ਅਤੇ ਚੋਣ ਅਮਲ 25 ਨਵੰਬਰ ਤੱਕ ਮੁਕੰਮਲ ਕੀਤਾ ਜਾਵੇਗਾ।
Advertisement
Tags :
Punjab Bypolls