ਪੰਜਾਬ ਜ਼ਿਮਨੀ ਚੋਣਾਂ: ਭਾਜਪਾ ਨੇ ਪ੍ਰਚਾਰ ਵੀਡੀਓ ਵਿੱਚ ‘ਪਗੜੀਧਾਰੀ’ ਮੋਦੀ ਨਾਲ ਸਿਰਫ਼ ਸੁਨੀਲ ਜਾਖੜ ਹੀ ਦਿਖਾਏ
ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 23 ਅਕਤੂਬਰ
ਪੰਜਾਬ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿਚ ਭਾਜਪਾ ਨੇ "ਪਗੜੀਧਾਰੀ" ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਾਰਟੀ ਦੇ ਪ੍ਰਚਾਰ ਲਈ ਸੁਨੀਲ ਜਾਖੜ ਨੂੰ ਪੋਸਟਰ ਬੁਆਏ ਵਜੋਂ ਖੜ੍ਹਾ ਕੀਤਾ ਹੈ। ਇਹ ਵੀਡੀਓ ਭਾਜਪਾ ਪੰਜਾਬ ਦੇ ‘ਐਕਸ‘ ਖਾਤੇ ’ਤੇ ਸਾਂਝੀ ਕੀਤੀ ਗਈ ਹੈ। ਜਿਸ ਨਾਲ ਲਿਖਿਆ ਗਿਆ ਹੈ ਕਿ ‘ਜੇ ਪੰਜਾਬ ਬਚਾਉਣਾ ਤਾਂ ਪੈਣਾ ਭਾਜਪਾ ਨੂੰ ਜਿਤਾਉਣਾ‘।
ਵੀਡੀਓ ਦੀ ਟੈਗਲਾਈਨ 'ਬਾਕੀ ਗੱਲਾਂ ਛਡੋ, ਪੰਜਾਬ ਦੀ ਗੱਲ ਜ਼ਰੂਰੀ ਹੈ' ਜਾਖੜ ਵੱਲੋਂ ਹਮੇਸ਼ਾ ਕੀਤੀ ਜਾਂਦੀ ਗੱਲ ਨੂੰ ਦਰਸਾਉਂਦੀ ਜਾਪਦੀ ਹੈ, ਜੋ ਉਹ ਹਮੇਸ਼ਾ ਕਹਿੰਦੇ ਹਨ ਕਿ ਭਾਜਪਾ ਨੂੰ ਪੰਜਾਬੀਆਂ ਅਤੇ ਪੰਜਾਬ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਸਮਝਣ ਦੀ ਲੋੜ ਹੈ।
ਬੁੱਧਵਾਰ ਨੂੰ ਜਾਰੀ ਕੀਤੇ ਗਏ ਪਾਰਟੀ ਦੇ ਪਹਿਲੇ ਪ੍ਰਚਾਰ ਵੀਡੀਓ ਤੋਂ ਇਹ ਸਪੱਸ਼ਟ ਹੁੰਦਾ ਹੈ। ਵੀਡੀਓ ਦੇ ਵੱਖ-ਵੱਖ ਸ਼ਾਟਸ 'ਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਨਾਲ ਸਿਰਫ਼ ਪ੍ਰਧਾਨ ਮੰਤਰੀ ਮੋਦੀ ਅਤੇ ਸੁਨੀਲ ਜਾਖੜ ਹੀ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਜਾਖੜ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਪਾਸਾ ਵੱਟ ਲਿਆ ਸੀ ਅਤੇ ਪਾਰਟੀ ਮੀਟਿੰਗਾਂ 'ਚ ਵੀ ਹਿੱਸਾ ਨਹੀਂ ਲਿਆ ਸੀ। ਹਾਲਾਂਕਿ, 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਨੇ ਹਰਿਆਣਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਅਤੇ ਹੋਰ ਸਮਾਗਮਾਂ ਲਈ ਚੰਡੀਗੜ੍ਹ ਅਤੇ ਪੰਚਕੂਲਾ ਦਾ ਦੌਰਾ ਕਰਨ ਵੇਲੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਮੋਹਰੀ ਰਹਿਣ ਲਈ ਕਿਹਾ ਸੀ।
ਕਰਤਾਰਪੁਰ ਕੋਰੀਡੋਰ ਰਾਹੀਂ ਪਵਿੱਤਰ ਗੁਰਧਾਮ ਦੇ ਦਰਸ਼ਨਾਂ ਸਬੰਧੀ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਸਮਝੌਤੇ ਵਿੱਚ 5 ਸਾਲ ਦਾ ਹੋਰ ਵਾਧਾ ਸਿੱਖ ਸੰਗਤ ਲਈ ਰਾਹਤ ਭਰੀ ਖ਼ਬਰ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਦੀ ਇਸ ਪਹਿਲਕਦਮੀ ਲਈ ਬਹੁਤ ਬਹੁਤ ਧੰਨਵਾਦ। ਆਸ ਹੈ ਕਰਤਾਰਪੁਰ ਦਾ ਇਹ ਲਾਂਘਾ ਦੋਹਾਂ ਮੁਲਕਾਂ ਦੀਆਂ ਦੂਰੀਆਂ ਘੱਟ… pic.twitter.com/5LxbvX3VyR
— Sunil Jakhar (@sunilkjakhar) October 23, 2024
ਜਾਖੜ ਨੇ ਵੀਡੀਓ ਤੋਂ ਪਹਿਲਾਂ ਇੱਕ ਟਵੀਟ ਕਰਦਿਆਂ ਪਾਕਿਸਤਾਨ ਨਾਲ ਕਰਤਾਰਪੁਰ ਲਾਂਘੇ ਦੇ ਸਮਝੌਤੇ ਨੂੰ ਹੋਰ ਪੰਜ ਸਾਲਾਂ ਲਈ ਵਧਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।