For the best experience, open
https://m.punjabitribuneonline.com
on your mobile browser.
Advertisement

ਪੰਜਾਬ ਭਾਜਪਾ ਨੇ ਜ਼ਿਮਨੀ ਚੋਣਾਂ ਲਈ ਇੰਚਾਰਜ ਲਾਏ

07:50 AM Oct 05, 2024 IST
ਪੰਜਾਬ ਭਾਜਪਾ ਨੇ ਜ਼ਿਮਨੀ ਚੋਣਾਂ ਲਈ ਇੰਚਾਰਜ ਲਾਏ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਅਕਤੂਬਰ
ਪੰਜਾਬ ਵਿੱਚ ਭਾਜਪਾ ਨੇ ਅਗਾਮੀ ਸਮੇਂ ਦੌਰਾਨ ਵਿਧਾਨ ਸਭਾ ਹਲਕਾ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਦੀਆਂ ਜ਼ਿਮਨੀ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਭਾਜਪਾ ਨੇ ਇਨ੍ਹਾਂ ਵਿਧਾਨ ਸਭਾ ਹਲਿਕਆਂ ਦੇ ਇੰਚਾਰਜ, ਸਹਿ-ਇੰਚਾਰਜ, 18 ਮੰਡਲਾਂ ਲਈ ਕੋਆਰਡੀਨੇਟਰ ਅਤੇ ਕੋ-ਕੋਆਰਡੀਨੇਟਰ ਲਗਾਏ ਹਨ। ਭਾਜਪਾ ਨੇ ਅਵਿਨਾਸ਼ ਰਾਏ ਖੰਨਾ ਨੂੰ ਵਿਧਾਨ ਸਭਾ ਹਲਕਾ ਗਿੱਦੜਬਾਹਾ ਦਾ ਇੰਚਾਰਜ ਤੇ ਦਿਆਲ ਸੋਢੀ ਨੂੰ ਸਹਿ-ਇੰਚਾਰਜ ਲਗਾਇਆ ਗਿਆ ਹੈ। ਇਸ ਤਰ੍ਹਾਂ ਮਨੋਰੰਜਨ ਕਾਲੀਆ ਨੂੰ ਬਰਨਾਲਾ ਦਾ ਇੰਚਾਰਜ, ਜਗਮੋਹਨ ਸਿੰਘ ਰਾਜੂ ਨੂੰ ਸਹਿ-ਇੰਚਾਰਜ, ਸ਼ਵੇਤ ਮਲਿਕ ਨੂੰ ਚੱਬੇਵਾਲ ਦਾ ਇੰਚਾਰਜ ਤੇ ਪਰਮਿੰਦਰ ਬਰਾੜ ਨੂੰ ਸਹਿ-ਇੰਚਾਰਜ ਅਤੇ ਅਸ਼ਵਨੀ ਸ਼ਰਮਾ ਨੂੰ ਡੇਰਾ ਬਾਬਾ ਨਾਨਕ ਦਾ ਇੰਚਾਰਜ ਅਤੇ ਰਾਕੇਸ਼ ਰਾਠੌਰ ਨੂੰ ਸਹਿ-ਇੰਚਾਰਜ ਲਗਾਇਆ ਗਿਆ ਹੈ।

Advertisement

Advertisement
Advertisement
Author Image

joginder kumar

View all posts

Advertisement