ਦਾਰੂ ਪੀ ਕੇ ਗੁਆਂਢੀ ਕੁੱਟਣ ਵਾਲੇ ਪੰਜਾਬੀ ਨੂੰ ਸਜ਼ਾ
07:11 AM Nov 12, 2023 IST
ਲੰਡਨ: ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖ਼ਿੱਤੇ ’ਚ ਨਸ਼ੇ ’ਚ ਟੁੰਨ 41 ਸਾਲ ਦੇ ਗੁਰਜਾਪ ਸਿੰਘ ਨੇ ਇਕ ਬਜ਼ੁਰਗ ਜੋੜੇ ਨੂੰ ਕੁਟਾਪਾ ਚਾੜ੍ਹ ਦਿੱਤਾ। ਉਸ ਨੂੰ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ 10 ਸਾਲਾਂ ਲਈ ਉਹ ਬਜ਼ੁਰਗ ਜੋੜੇ ਨਾਲ ਸੰਪਰਕ ਨਹੀਂ ਕਰ ਸਕੇਗਾ। ਉਸ ਨੂੰ ਜੋੜੇ ਨੂੰ 100-100 ਪਾਊਂਡ ਮੁਆਵਜ਼ਾ ਅਤੇ 250 ਪਾਊਂਡ ਹੋਰ ਜੁਰਮਾਨੇ ਵਜੋਂ ਦੇਣ ਦੇ ਹੁਕਮ ਦਿੱਤੇ ਗਏ ਹਨ। ‘ਬਰਮਿੰਘਮ ਮੇਲ’ ਅਖ਼ਬਾਰ ਮੁਤਾਬਕ ਗੁਰਜਾਪ ਨੇ ਪਹਿਲਾਂ ਮਹਿਲਾ ਨੂੰ ਥੱਪੜ ਮਾਰਿਆ ਅਤੇ ਫਿਰ ਉਸ ਦੇ ਪਤੀ ਦਾ ਗਲ ਘੁਟਣ ਲੱਗ ਪਿਆ। ਸਟੋਕ-ਆਨ-ਟਰੈਂਟ ਕ੍ਰਾਊਨ ਕੋਰਟ ਨੂੰ ਦੱਸਿਆ ਗਿਆ ਕਿ ਜਦੋਂ ਮਹਿਲਾ ਆਪਣੇ ਘਰ ਪਰਤ ਰਹੀ ਸੀ ਤਾਂ ਗੁਰਜਾਪ ਨੂੰ ਦੌਰਾ ਪੈ ਗਿਆ ਸੀ। ਬਜ਼ੁਰਗ ਜੋੜਾ ਗੁਰਜਾਪ ਨੂੰ ਆਪਣੇ ਪੁੱਤਰ ਵਾਂਗ ਸਮਝਦਾ ਸੀ। -ਆਈਏਐੱਨਐੱਸ
Advertisement
Advertisement