For the best experience, open
https://m.punjabitribuneonline.com
on your mobile browser.
Advertisement

ਪੁਣੇ ਟੈਸਟ: ਨਿਊਜ਼ੀਲੈਂਡ ਨੇ ਭਾਰਤ ਨੂੰ 113 ਦੌੜਾਂ ਨਾਲ ਹਰਾ ਕੇ ਲੜੀ ਜਿੱਤੀ

04:34 PM Oct 26, 2024 IST
ਪੁਣੇ ਟੈਸਟ  ਨਿਊਜ਼ੀਲੈਂਡ ਨੇ ਭਾਰਤ ਨੂੰ 113 ਦੌੜਾਂ ਨਾਲ ਹਰਾ ਕੇ ਲੜੀ ਜਿੱਤੀ
ਨਿਊਜ਼ੀਲੈਂਡ ਦਾ ਗੇਂਦਬਾਜ਼ ਮਿਸ਼ੇਲ ਸੈਂਟਨਰ ਸ਼ਨਿੱਚਰਵਾਰ ਨੂੰ ਪੁਣੇ ਵਿਚ ਦੂਜੇ ਟੈਸਟ ਮੈਚ ਦੌਰਾਨ ਭਾਰਤ ਦੇ ਰਵੀਚੰਦਰਨ ਅਸ਼ਿਵਨ ਨੂੰ ਆਊੁਟ ਕਰਨ ਦੀ ਖ਼ੁਸ਼ੀ ਆਪਣੇ ਸਾਥੀ ਖਿਡਾਰੀਆਂ ਨਾਲ ਸਾਂਝੀ ਕਰਦਾ ਹੋਇਆ। -ਫੋਟੋ: ਪੀਟੀਆਈ
Advertisement

ਪੁਣੇ, 26 ਅਕਤੂਬਰ
India lose first series at home in 12 years: ਭਾਰਤ ਸ਼ਨਿੱਚਰਵਾਰ ਨੂੰ ਉਦੋਂ 12 ਸਾਲਾਂ ਬਾਅਦ ਆਪਣੀ ਹੀ ਧਰਤੀ ਉਤੇ ਪਹਿਲੀ ਕ੍ਰਿਕਟ ਟੈਸਟ ਲੜੀ ਹਾਰ ਗਿਆ ਜਦੋਂ ਉਸ ਨੂੰ ਨਿਊਜ਼ੀਲੈਂਡ ਹੱਥੋਂ ਦੂਜੇ ਟੈਸਟ ਵਿਚ 113 ਦੌੜਾਂ ਦੀ ਸ਼ਿਕਸਤ ਖਾਣੀ ਪਈ। ਨਿਊਜ਼ੀਲੈਂਡ ਨੇ ਮਿਸ਼ੇਲ ਸੈਂਟਨਰ (Mitchell Santner) ਵੱਲੋਂ ਪੂਰੇ ਮੈਚ ਦੌਰਾਨ ਭਾਰਤ ਦੀਆਂ 13 ਵਿਕਟਾਂ ਝਟਕਾਏ ਜਾਣ ਸਦਕਾ ਜ਼ੋਰਦਾਰ ਜਿੱਤ ਦਰਜ ਕਰਦਿਆਂ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਲੀਡ ਬਣਾ ਲਈ ਹੈ।
ਭਾਰਤੀ ਟੀਮ ਅੱਜ ਜਿੱਤਣ ਲਈ 359 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਪਣੀ ਦੂਜੀ ਪਾਰੀ ਵਿਚ 245 ਦੌੜਾਂ ਉਤੇ ਹੀ ਢਹਿ ਢੇਰੀ ਹੋ ਗਈ। ਇਸ ਤਰ੍ਹਾਂ ਭਾਰਤ ਨੂੰ 12 ਸਾਲਾਂ ਬਾਅਦ ਆਪਣੀ ਹੀ ਸਰਜ਼ਮੀਨ ਉਤੇ ਕੋਈ ਟੈਸਟ ਲੜੀ ਹਾਰਨੀ ਪਈ ਹੈ। ਇਸ ਤੋਂ ਪਹਿਲਾਂ ਭਾਰਤ ਨੂੰ 2012-13 ਦੇ ਖੇਡ ਮੌਸਮ ਦੌਰਾਨ ਇੰਗਲੈਂਡ ਨੇ 2-1 ਨਾਲ ਹਰਾਇਆ ਸੀ।
ਨਿਊਜ਼ੀਲੈਂਡ ਨੇ ਪਹਿਲੇ ਟੈਸਟ ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਮਾਤ ਦਿੱਤੀ ਸੀ ਅਤੇ ਉਸ ਨੇ 1955-56 ਵਿਚ ਦੋਵਾਂ ਮੁਲਕਾਂ ਦੀਆਂ ਟੈਸਟ ਲੜੀਆਂ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਸਰਜ਼ਮੀਨ ਉਤੇ ਪਹਿਲੀ ਲੜੀ ਜਿੱਤੀ ਹੈ। ਸੈਂਟਨਰ ਨੇ ਭਾਰਤ ਦੀ ਦੂਜੀ ਪਾਰੀ ਦੌਰਾਨ 104 ਦੌੜਾਂ ਦੇ ਕੇ 6 ਵਿਕਟਾਂ ਲਈਆਂ। -ਪੀਟੀਆਈ

Advertisement

Advertisement
Advertisement
Author Image

Balwinder Singh Sipray

View all posts

Advertisement