ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਣੇ Porsche ਮਾਮਲੇ ਦਾ ਦੋਸ਼ੀ ਡਾਕਟਰ ਹੁਣ ਗੁਰਦਾ ਟਰਾਂਸਪਲਾਂਟ ਰੈਕੇਟ ਵਿੱਚ ਗ੍ਰਿਫ਼ਤਾਰ

10:24 AM May 29, 2025 IST
featuredImage featuredImage
ਸੰਕੇਤਕ ਤਸਵੀਰ

ਪੁਣੇ, 29 ਮਈ

Advertisement

ਪੁਲੀਸ ਨੇ ਵੀਰਵਾਰ ਨੂੰ ਪੁਣੇ ਦੇ ਸਾਸੂਨ ਜਨਰਲ ਹਸਪਤਾਲ ਦੇ ਸਾਬਕਾ ਮੈਡੀਕਲ ਸੁਪਰਡੈਂਟ ਡਾ. ਅਜੇ ਤਾਵੜੇ ਨੂੰ ਇੱਥੇ ਇੱਕ ਪ੍ਰਮੁੱਖ ਨਿੱਜੀ ਹਸਪਤਾਲ ਵਿੱਚ ਕਥਿਤ ਗੁਰਦਾ ਟਰਾਂਸਪਲਾਂਟ ਰੈਕੇਟ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪਿਛਲੇ ਸਾਲ ਪੁਣੇ ਦੇ ਕਲਿਆਣੀ ਨਗਰ ਵਿੱਚ ਇੱਕ ਪੋਰਸ਼ੇ ਕਾਰ ਨੂੰ ਇੱਕ ਮੋਟਰਸਾਈਕਲ ਨਾਲ ਟੱਕਰ ਮਾਰਨ ਅਤੇ ਦੋ ਵਿਅਕਤੀਆਂ ਦੀ ਮੌਤ ਦੇ ਦੋਸ਼ੀ 17 ਸਾਲਾ ਲੜਕੇ ਦੇ ਖੂਨ ਦੇ ਨਮੂਨਿਆਂ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਤਾਵਾਰੇ ਇਸ ਸਮੇਂ ਇੱਥੇ ਯਰਵਦਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ।

ਪੁਲੀਸ ਨੇ ਕਿਹਾ ਕਿ ਸ਼ਹਿਰ ਦੀ ਅਪਰਾਧ ਸ਼ਾਖਾ ਨੇ ਹੁਣ ਉਸ ਨੂੰ ਇੱਥੋਂ ਦੇ ਇੱਕ ਪ੍ਰਮੁੱਖ ਨਿੱਜੀ ਹਸਪਤਾਲ, ਰੂਬੀ ਹਾਲ ਕਲੀਨਿਕ ਵਿੱਚ 2022 ਦੇ ਗੁਰਦਾ ਟਰਾਂਸਪਲਾਂਟ ਰੈਕੇਟ ਦੇ ਸਬੰਧ ਵਿੱਚ ਹਿਰਾਸਤ ’ਚ ਲੈ ਲਿਆ ਹੈ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਅਪਰਾਧ) ਨਿਖਿਲ ਪਿੰਗਾਲੇ ਨੇ ਕਿਹਾ, ‘‘ਅਸੀਂ ਗੁਰਦਾ ਰੈਕੇਟ ਮਾਮਲੇ ਵਿੱਚ ਡਾਕਟਰ ਅਜੇ ਤਾਵੜੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।’’

Advertisement

ਸਾਲ 2022 ਵਿੱਚ ਤਾਵੜੇ ਗੁਰਦਾ ਟ੍ਰਾਂਸਪਲਾਂਟ ਨੂੰ ਮਨਜ਼ੂਰੀ ਦੇਣ ਵਾਲੀ ਖੇਤਰੀ ਅਧਿਕਾਰ ਕਮੇਟੀ ਦੇ ਮੁਖੀ ਸਨ। ਪੁਣੇ ਪੁਲੀਸ ਨੇ ਮਈ 2022 ਵਿੱਚ ਰੂਬੀ ਹਾਲ ਕਲੀਨਿਕ ਦੇ ਮੈਨੇਜਿੰਗ ਟਰੱਸਟੀ ਅਤੇ ਇਸ ਦੇ ਕੁਝ ਕਰਮਚਾਰੀਆਂ ਸਮੇਤ 15 ਵਿਅਕਤੀਆਂ ਵਿਰੁੱਧ ਗੁਰਦਾ ਟ੍ਰਾਂਸਪਲਾਂਟ ਪ੍ਰਕਿਰਿਆ ਦੌਰਾਨ ਹੋਈ ਕਥਿਤ ਗਲਤੀ ਦੇ ਸਬੰਧ ਵਿੱਚ ਮਾਮਲਾ ਦਰਜ ਕੀਤਾ ਸੀ। -ਪੀਟੀਆਈ

Advertisement
Tags :
Pune Porsche case Doctor