For the best experience, open
https://m.punjabitribuneonline.com
on your mobile browser.
Advertisement

ਸ਼ੱਕੀ ਚੀਜ਼ ਹੋਣ ਦੀ ਸੂਚਨਾ ਬਾਅਦ ਪੁਣੇ-ਜੰਮੂ ਤਵੀ ਜੇਹਲਮ ਐਕਸਪ੍ਰੈੱਸ ਭੁਪਾਲ ’ਚ ਰੋਕੀ, 40 ਮਿੰਟ ਤਲਾਸ਼ੀ ਬਾਅਦ ਰਵਾਨਾ

12:42 PM May 03, 2024 IST
ਸ਼ੱਕੀ ਚੀਜ਼ ਹੋਣ ਦੀ ਸੂਚਨਾ ਬਾਅਦ ਪੁਣੇ ਜੰਮੂ ਤਵੀ ਜੇਹਲਮ ਐਕਸਪ੍ਰੈੱਸ ਭੁਪਾਲ ’ਚ ਰੋਕੀ  40 ਮਿੰਟ ਤਲਾਸ਼ੀ ਬਾਅਦ ਰਵਾਨਾ
Advertisement

ਭੋਪਾਲ, 3 ਮਈ
ਰੇਲਗੱਡੀ ਵਿਚ ਸ਼ੱਕੀ ਵਸਤੂ ਹੋਣ ਦੀ ਸੂਚਨਾ ਮਿਲਣ ’ਤੇ ਆਰਪੀਐੱਫ ਨੇ ਸ਼ੁੱਕਰਵਾਰ ਸਵੇਰੇ ਮੱਧ ਪ੍ਰਦੇਸ਼ ਦੇ ਭੁਪਾਲ ਦੇ ਰਾਣੀ ਕਮਲਾਪਤੀ ਸਟੇਸ਼ਨ 'ਤੇ ਪੁਣੇ-ਜੰਮੂ ਤਵੀ ਜੇਹਲਮ ਐਕਸਪ੍ਰੈਸ ਦੀ ਤਲਾਸ਼ੀ ਲਈ। ਆਰਪੀਐੱਫ ਵੱਲੋਂ 40 ਮਿੰਟ ਦੀ ਤਲਾਸ਼ੀ ਤੋਂ ਬਾਅਦ ਇਹ ਜਾਣਕਾਰੀ ਝੂਠੀ ਨਿਕਲੀ। ਇਕ ਯਾਤਰੀ ਨੇ ਟਰੇਨ 'ਚ ਸ਼ੱਕੀ ਵਸਤੂ ਦੀ ਸੂਚਨਾ ਟੀਟੀ ਨੂੰ ਦਿੱਤੀ, ਜਿਸ ਤੋਂ ਬਾਅਦ ਟਰੇਨ ਨੂੰ ਭੋਪਾਲ ਦੇ ਰਾਣੀ ਕਮਲਾਪਤੀ ਸਟੇਸ਼ਨ 'ਤੇ ਰੋਕਿਆ ਗਿਆ। ਕਰੀਬ 40 ਮਿੰਟ ਤੱਕ ਚੱਲੀ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ। ਟਰੇਨ ਸਵੇਰੇ 9.40 ਵਜੇ ਮੰਜ਼ਿਲ ਲਈ ਰਵਾਨਾ ਹੋਈ। ਇਸ ਸਬੰਧੀ ਇਕ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

Advertisement

Advertisement
Author Image

Advertisement
Advertisement
×