ਪੁਣੇ: ਮਾਲ ਅਧਿਕਾਰੀ ਦੇ ਦਫ਼ਤਰ ’ਚੋਂ ਈਵੀਐੱਮ ਕੰਟਰੋਲ ਯੂਨਿਟ ਚੋਰੀ
02:46 PM Feb 06, 2024 IST
Advertisement
ਪੁਣੇ, 6 ਫਰਵਰੀ
ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਮਾਲ ਅਧਿਕਾਰੀ ਦੇ ਦਫ਼ਤਰ ਤੋਂ ਅਣਪਛਾਤਿਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਕੰਟਰੋਲ ਯੂਨਿਟ ਅਤੇ ਕੁੱਝ ਕਾਗਜ਼ ਪੱਤਰ ਚੋਰੀ ਕਰ ਲਏ। ਚੋਰੀ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 3 ਫਰਵਰੀ ਨੂੰ ਸਾਸਵਾੜ ਵਿੱਚ ਤਹਿਸੀਲਦਾਰ ਦੇ ਦਫ਼ਤਰ ਵਿੱਚ ਵਾਪਰੀ। ਪੁਣੇ ਦਿਹਾਤੀ ਦੇ ਪੁਲੀਸ ਸੁਪਰਡੈਂਟ ਪੰਕਜ ਦੇਸ਼ਮੁਖ ਨੇ ਕਿਹਾ, ‘ਇੱਕ ਈਵੀਐੱਮ ਮਸ਼ੀਨ ਦਾ ਕੰਟਰੋਲ ਯੂਨਿਟ ਅਤੇ ਕੁਝ ਕਾਗਜ਼ ਚੋਰੀ ਹੋ ਗਏ। ਚੋਰੀ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਫੜਨ ਲਈ ਟੀਮਾਂ ਤਾਇਨਾਤ ਕੀਤੀਆਂ ਹਨ।
Advertisement
Advertisement
Advertisement