ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਣੇ ਹਾਦਸਾ: ਨਾਬਾਲਗ ਕਾਰ ਚਾਲਕ ਨੂੰ ਨਿਗਰਾਨੀ ਕੇਂਦਰ ਭੇਜਿਆ

01:00 PM May 23, 2024 IST

ਪੁਣੇ, 22 ਮਈ
ਪੁਣੇ ਦੇ ਕਲਿਆਣੀ ਨਗਰ ਵਿਚ ਤੇਜ਼ ਰਫਤਾਰ ਕਾਰ ਨਾਲ ਦੋ ਸਾਫਟਵੇਅਰ ਇੰਜਨੀਅਰਾਂ ਨੂੰ ਮਾਰਨ ਦੇ ਮੁਲਜ਼ਮ 17 ਸਾਲਾ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਹੁਕਮਾਂ 'ਤੇ 5 ਜੂਨ ਤੱਕ ਨਿਗਰਾਨੀ ਕੇਂਦਰ ਵਿਚ ਭੇਜਿਆ ਗਿਆ ਹੈ। ਨਿਗਰਾਨੀ ਕੇਂਦਰ ਦੇ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਸ ਨਿਗਰਾਨੀ ਕੇਂਦਰ ਵਿੱਚ 30 ਤੋਂ ਵੱਧ ਨਾਬਾਲਗ ਹਨ। ਕਲਿਆਣੀ ਨਗਰ ਵਿੱਚ ਐਤਵਾਰ ਤੜਕੇ ਪੋਰਸ਼ ਕਾਰ ਦੇ ਨਾਬਾਲਗ ਡਰਾਈਵਰ ਨੇ ਮੋਟਰਸਾਈਕਲ 'ਤੇ ਜਾ ਰਹੇ ਦੋ ਸਾਫਟਵੇਅਰ ਇੰਜਨੀਅਰਾਂ ਨੂੰ ਟੱਕਰ ਮਾਰ ਕੇ ਮਾਰ ਦਿੱਤਾ ਸੀ। ਪੁਲੀਸ ਦਾ ਦਾਅਵਾ ਹੈ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਕਾਰ ਚਲਾ ਰਿਹਾ ਸੀ। ਪਹਿਲਾਂ ਉਸ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਸੀ ਪਰ ਬਾਅਦ ਵਿੱਚ ਲੋਕ ਰੋਹ ਕਾਰਨ ਪੁਲੀਸ ਮੁੜ ਬੋਰਡ ਕੋਲ ਪੁੱਜੀ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

Advertisement

Advertisement
Advertisement