For the best experience, open
https://m.punjabitribuneonline.com
on your mobile browser.
Advertisement

‘ਦਿ ਨਿਊਯਾਰਕ ਟਾਈਮਜ਼’, ‘ਦਿ ਵਾਸ਼ਿੰਗਟਨ ਪੋਸਟ’ ਤੇ ‘ਏਪੀ’ ਨੂੰ ਪੁਲਿਤਜ਼ਰ ਪੁਰਸਕਾਰ

07:08 AM May 08, 2024 IST
‘ਦਿ ਨਿਊਯਾਰਕ ਟਾਈਮਜ਼’  ‘ਦਿ ਵਾਸ਼ਿੰਗਟਨ ਪੋਸਟ’ ਤੇ ‘ਏਪੀ’ ਨੂੰ ਪੁਲਿਤਜ਼ਰ ਪੁਰਸਕਾਰ
Advertisement

ਨਿਊਯਾਰਕ, 7 ਮਈ
ਅਮਰੀਕਾ ਦੇ ਰੋਜ਼ਾਨਾ ਅਖਬਾਰਾਂ ‘ਦਿ ਨਿਊਯਾਰਕ ਟਾਈਮਜ਼’ ਅਤੇ ‘ਦਿ ਵਾਸ਼ਿੰਗਟਨ ਪੋਸਟ’ ਨੂੰ ਸਾਲ 2023 ਵਿੱਚ ਗਾਜ਼ਾ ਵਿੱਚ ਜੰਗ ਤੋਂ ਲੈ ਕੇ ਬੰਦੂਕ ਹਿੰਸਾ ਤੱਕ ਦੀਆਂ ਘਟਨਾਵਾਂ ’ਤੇ ਕੰਮ ਕਰਨ ਲਈ ਅੱਜ ਤਿੰਨ ਸ਼੍ਰੇਣੀਆਂ ’ਚ ਵੱਕਾਰੀ ‘ਪੁਲਿਤਜ਼ਰ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨਿਊਜ਼ ਏਜੰਸੀ ‘ਦਿ ਐਸੋਸੀਏਟਿਡ ਪ੍ਰੈੱਸ’ ਨੇ ਅਮਰੀਕਾ ਵਿਚ ਵਿਸ਼ਵ ਪੱਧਰ ’ਤੇ ਪਰਵਾਸੀਆਂ ਦੇ ਅੰਦੋਲਨ ਦੀ ਕਵਰੇਜ ਲਈ ਫੀਚਰ ਫੋਟੋਗ੍ਰਾਫੀ ਸ਼੍ਰੇਣੀ ਵਿਚ ‘ਪੁਲਿਤਜ਼ਰ ਪੁਰਸਕਾਰ’ ਜਿੱਤਿਆ ਹੈ। ਹਮਾਸ ਵੱਲੋਂ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਅਤੇ ਉਸ ਤੋਂ ਬਾਅਦ ਦੇ ਹਾਲਾਤ ’ਤੇ ਆਪਣੀ ਕਮਾਲ ਦੀ ਪੱਤਰਕਾਰੀ ਲਈ ‘ਦਿ ਨਿਊਯਾਰਕ ਟਾਈਮਜ਼’ ਨੂੰ ਦੋ ‘ਪੁਲਿਤਜ਼ਰ ਪੁਰਸਕਾਰ’ ਅਤੇ ਇਕ ਵਿਸ਼ੇਸ਼ ਪੁਰਸਕਾਰ ਮਿਲਿਆ ਹੈ। ਇਸ ਤੋਂ ਇਲਾਵਾ ਨਿਊਜ਼ ਏਜੰਸੀ ‘ਰਾਇਟਰਜ਼’ ਨੇ ਫੋਟੋਗ੍ਰਾਫੀ ਦੀ ਸ਼੍ਰੇਣੀ ਵਿੱਚ ਪੁਰਸਕਾਰ ਜਿੱਤਿਆ ਹੈ। ‘ਪ੍ਰੋਪਬਲਿਕਾ’ ਨੇ ਵੱਕਾਰੀ ਪਬਲਿਕ ਸਰਵਿਸ ਐਵਾਰਡ ਜਿੱਤਿਆ। ਉਸ ਨੂੰ ਅਮਰੀਕੀ ਸੁਪਰੀਮ ਕੋਰਟ ’ਤੇ ਰਿਪੋਰਟਿੰਗ ਲਈ ਪੁਰਸਕਾਰ ਮਿਲਿਆ। ਪੱਤਰਕਾਰਾਂ ਜੋਸ਼ੂਆ ਕਪਲਾਨ, ਜਸਟਿਨ ਇਲੀਅਟ, ਬ੍ਰੈਟ ਮਰਫੀ, ਏਲੈਕਸ ਮਿਰਜੇਸਕੀ ਅਤੇ ਕਿਰਸਟਨ ਬਰਗ ਦੇ ਕੰਮ ਨੂੰ ਵੀ ਨਵਾਜ਼ਿਆ ਗਿਆ ਹੈ। ਸਾਲ 2023 ਲਈ ਪੱਤਰਕਾਰੀ ਦੇ ਖੇਤਰ ਵਿੱਚ 15 ਸ਼੍ਰੇਣੀਆਂ ਤੋਂ ਇਲਾਵਾ ਪੁਸਤਕ, ਸੰਗੀਤ ਅਤੇ ਥੀਏਟਰ ਸਮੇਤ ਕਲਾ ਜਗਤ ਦੀਆਂ ਅੱਠ ਸ਼੍ਰੇਣੀਆਂ ਵਿੱਚ ਵੀ ਇਹ ਪੁਰਸਕਾਰ ਦਿੱਤਾ ਗਿਆ ਹੈ। -ਏਪੀ

Advertisement

Advertisement
Author Image

joginder kumar

View all posts

Advertisement
Advertisement
×