ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਲਜ਼ਾਰ ਗਰੁੱਪ ’ਚ ਇਸਰੋ ਵੱਲੋਂ ਪੁਲਾੜ ਪ੍ਰਦਰਸ਼ਨੀ 22 ਤੋਂ

08:18 AM Jul 19, 2024 IST

ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਜੁਲਾਈ
ਇੱਥੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿੱਚ ਜ਼ਿਲ੍ਹਾ ਭਾਰਤੀ ਪੁਲਾੜ ਖੋਜ ਸੰਗਠਨ ਵੱਲੋਂ 22 ਤੋਂ 25 ਜੁਲਾਈ ਤੱਕ ਤਿੰਨ ਰੋਜ਼ਾ ਵਿਕਰਮ ਸਾਰਾਭਾਈ ਪੁਲਾੜ ਪ੍ਰਦਰਸ਼ਨੀ ਲਾਈ ਜਾ ਰਹੀ ਹੈ ਜਿਸ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀ ਬਾਹਰੀ ਪੁਲਾੜ ਦੇ ਦਿਲਚਸਪ ਸੰਸਾਰ ਦੀ ਪੜਚੋਲ ਦੇ ਨਾਲ ਆਰੀਆ ਭੱਟ ਤੋਂ ਚੰਦਰਯਾਨ- 3 ਤੱਕ ਦੇ ਸੈਟੇਲਾਈਟ ਸਿਸਟਮ ਅਤੇ ਔਰਬਿਟ ਮਾਡਲ ਪ੍ਰਦਰਸ਼ਨੀ ਦੇਖ ਸਕਣਗੇ। ਇਸ ਸਬੰਧੀ ਇਸਰੋ ਦੇ ਸੀਨੀਅਰ ਵਿਗਿਆਨੀ ਪਰੇਸ਼ ਸਰਵਈਆ ਨੇ ਦੱਸਿਆ ਕਿ ਇਸਰੋ ਦਾ ਉਦੇਸ਼ ਵਿਦਿਆਰਥੀਆਂ ਨੂੰ ਇਸਰੋ ਵੱਲੋਂ ਮੌਜੂਦਾ ਸਮੇਂ ਵਿੱਚ ਕੀਤੇ ਜਾ ਰਹੇ ਕਾਰਜਾਂ ਅਤੇ ਭਵਿੱਖ ਦੇ ਮਿਸ਼ਨਾਂ ਸਬੰਧੀ ਜਾਗਰੂਕ ਕਰਨਾ ਹੈ। ਇਸ ਦੇ ਨਾਲ ਹੀ ਇਸਰੋ ਦੀ ਟੀਮ ਗੁਲਜ਼ਾਰ ਕਾਲਜ ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ 20 ਜੁਲਾਈ ਨੂੰ ਸ਼ਹਿਰ ਦਾ ਦੌਰਾ ਕਰੇਗੀ ਤਾਂ ਜੋ ਮਹਿਮਾਨਾਂ ਨੂੰ ਇਸਰੋ ਮਿਸ਼ਨਾਂ ’ਤੇ ਇੱਕ ਦਸਤਾਵੇਜ਼ੀ ਫ਼ਿਲਮ ਸਬੰਧੀ ਸਮਝਾਇਆ ਜਾ ਸਕੇ। ਇਸ ਪ੍ਰਦਰਸ਼ਨੀ ਨੂੰ 16 ਭਾਗਾਂ ਵਿਚ ਵੰਡ ਕੇ ਕੁੱਝ ਚੰਦਰਯਾਨ, ਮੰਗਲਯਾਨ, ਗਗਨਯਾਨ ਲਈ ਵੱਖਰੇ ਸੈਕਸ਼ਨ ਬਣਾਏ ਜਾਣਗੇ। ਕਾਲਜ ਦੇ ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਇਸਰੋ ਵੱਲੋਂ ਕੈਂਪ ਲਾਉਣਾ ਖੁਸ਼ੀ ਦੀ ਗੱਲ ਹੈ, ਜਿਸ ਤੋਂ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ।

Advertisement

Advertisement
Advertisement