ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁੱਡਾ ਕਾਮਿਆਂ ਦੀ ਭੁੱਖ ਹੜਤਾਲ ਸਮਾਪਤ

07:35 AM May 23, 2024 IST
ਪੁੱਡਾ ਦਫ਼ਤਰ ਅੱਗੇ ਜਿੱਤ ਦੀ ਖ਼ੁਸ਼ੀ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਕਾਮੇ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 22 ਮਈ
ਪੁੱਡਾ ਅਧਿਕਾਰੀਆਂ ਵੱਲੋਂ ਕਾਮਿਆਂ ਦੀਆਂ ਮੰਗਾਂ ਮੰਨਣ ਮਗਰੋਂ ਉਨ੍ਹਾਂ ਅੱਜ ਲੜੀਵਾਰ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਉਹ ਲਗਾਤਾਰ ਤਿੰਨ ਦਿਨਾਂ ਤੋਂ ਰੋਸ ਮੁਜ਼ਾਹਰੇ ਤੇ ਭੁੱਖ ਹੜਤਾਲ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਤਨਖ਼ਾਹ ਨਾ ਦੇਣ ਦੇ ਰੋਸ ਵਜੋਂ ਦਿਹਾੜੀਦਾਰ ਕਾਮਿਆਂ ਵੱਲੋਂ ਪੁੱਡਾ ਦਫ਼ਤਰ ਸਾਹਮਣੇ ਭਾਰੀ ਰੋਸ ਮੁਜ਼ਾਹਰਾ ਪੰਜਾਬ ਫ਼ੀਲਡ ਐਂਡ ਵਰਕਰ ਯੂਨੀਅਨ ਦਾ ਧਰਨਾ ਪ੍ਰਧਾਨ ਸ਼ਨੀ ਕੁਮਾਰ ਦੀ ਅਗਵਾਈ ਵਿਚ ਕੀਤਾ ਜਾ ਰਿਹਾ ਸੀ। ਪੁੱਡਾ ਦੇ ਅਧਿਕਾਰੀਆਂ ਨਾਲ ਕਈ ਵਾਰ ਲਿਖਤੀ ਅਤੇ ਜ਼ੁਬਾਨੀ ਤੌਰ ’ਤੇ ਕੀਤੀਆਂ ਮੀਟਿੰਗ ਹੋਣ ਬਾਵਜੂਦ ਕੋਈ ਹੱਲ ਨਹੀਂ ਕਿਤਾ ਗਿਆ ਸੀ। ਜਾਣਕਾਰੀ ਅਨੁਸਾਰ ਜਥੇਬੰਦੀ ਦੇ ਮੈਂਬਰ ਅਤੇ ਪੰਜਾਬ ਦੇ ਜਨਰਲ ਸਕੱਤਰ ਪੰਜਾਬ ਸ਼ੀਸ਼ਨ ਕੁਮਾਰ ਵੱਲੋਂ ਪੁੱਡਾ ਦਫ਼ਤਰ ਅੱਗੇ 21 ਮਈ ਤੋਂ ਲਗਾਤਾਰ ਪੰਜ ਮੈਂਬਰ ਅਣਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠ ਗਏ ਸਨ ਜਿਨ੍ਹਾਂ ਵਿਚ ਰਾਹੁਲ ਸਿੰਘ, ਪੁਸ਼ਪਿੰਦਰਪਾਲ, ਚੇਤਨ ਸਿੰਘ, ਸੋਨੂ ਤੇ ਰਾਜੇਸ਼ ਕੁਮਾਰ ਹਨ। ਅੱਜ ਪੁੱਡਾ ਅਧਿਕਾਰੀਆਂ ਨੇ ਮੀਟਿੰਗ ਕਰਕੇ ਬੋਨਸ ਖਾਤਿਆਂ ਵਿਚ ਪਾ ਦਿੱਤਾ, ਇਕ ਮਹੀਨੇ ਦੀ ਤਨਖ਼ਾਹ ਦੇ ਦਿੱਤੀ ਤੇ ਬਾਕੀ ਮੰਗਾਂ ਬਾਰੇ ਕਮੇਟੀ ਬਣਾ ਦਿੱਤੀ ਹੈ।

Advertisement

Advertisement
Advertisement