ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਦੀ ਪੁਸਤਕ ਦਾ ਲੋਕ ਅਰਪਣ ਅੱਜ

07:21 AM Dec 20, 2023 IST

ਚੰਡੀਗੜ੍ਹ (ਟਨਸ): ਸਾਬਕਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਵੱਲੋਂ ਭਲਕੇ 20 ਦਸੰਬਰ ਬੁੱਧਵਾਰ ਨੂੰ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਦੀ ਸੱਤਵੀਂ ਪੁਸਤਕ, ‘ਏ ਡੈਮੋਕਰੇਸੀ ਇਨ ਰੀਟਰੀਟ’ ਲੋਕ ਅਰਪਣ ਕੀਤੀ ਜਾਵੇਗੀ। ਮਨੁੱਖੀ ਗੌਰਵ ਦੀ ਰੱਖਿਆ ਇਸ ਪੁਸਤਕ ਦਾ ਮੂਲ ਤੱਤ ਹੈ। ਇਸ ਪੁਸਤਕ ਦੇ ਰਿਲੀਜ਼ ਸਮਾਗਮ ਵਿੱਚ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਬੀ. ਲੋਕੁਰ ਵਿਸ਼ੇਸ਼ ਮਹਿਮਾਨ ਹੋਣਗੇ। ਇਹ ਪੁਸਤਕ ਲੇਖਕ ਵੱਲੋਂ ਵੱਖ-ਵੱਖ ਘਟਨਾਵਾਂ ’ਤੇ ਲਿਖੇ ਲੇਖਾਂ ਦਾ ਸੰਗ੍ਰਹਿ ਹੈ। ਅਸ਼ਵਨੀ ਕੁਮਾਰ ਮੁਤਾਬਕ ਇਹ ਕਿਤਾਬ ਕਿਸੇ ਵਿਅਕਤੀ, ਵਿਸ਼ੇਸ਼ ਰਾਜਨੀਤੀ ਜਾਂ ਨੀਤੀਆਂ ਦੀ ਨਿੰਦਾ ਨਹੀਂ ਕਰਦੀ ਸਗੋਂ ਇਹ ਉਨ੍ਹਾਂ ਗੰਭੀਰ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਰਾਜਨੀਤਿਕ ਪ੍ਰਣਾਲੀ ਦੀਆਂ ਖਾਮੀਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦੀ ਹੈ। ਲੇਖਕ ਨੇ ਆਪਣੀ ਇਸ ਪੁਸਤਕ ਦੇ 32 ਅਧਿਆਇਆਂ ਵਿਚਲੇ ਲੇਖਾਂ ਵਿਚ ਅਹਿਮ ਘਟਨਾਵਾਂ (2020-21 ਦਾ ਕਿਸਾਨ ਅੰਦੋਲਨ, 2021 ਦੀ ਲਖੀਮਪੁਰ ਖੀਰੀ ਹਿੰਸਾ ਅਤੇ ਹੋਰ ਘਟਨਾਵਾਂ) ਦਾ ਹਵਾਲਾ ਦਿੰਦਿਆਂ ਮਨੁੱਖੀ ਗੌਰਵ ਪ੍ਰਤੀ ਆਪਣੀ ਪ੍ਰਤੀਬੱਧਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸੱਤਾ ਦੇ ਫਰਮਾਬਰਦਾਰ ਅਦਾਰੇ ਮਨੁੱਖੀ ਗੌਰਵ ਨੂੰ ਕੁਚਲ ਨਹੀਂ ਸਕਦੇ। ਸ੍ਰੀ ਕੁਮਾਰ ਦਾ ਕਹਿਣਾ ਹੈ ਕਿ ਇਸ ਪੁਸਤਕ ਵਿਚਲਾ ਚਿੰਤਨ ਬੀਤੇ ਦੋ ਸਾਲਾਂ ਦੌਰਾਨ ਰਾਸ਼ਟਰ, ਖ਼ਾਸਕਰ ਜਮਹੂਰੀਅਤ ਦੀ ਦਸ਼ਾ ਦੀ ਠਰ੍ਹੰਮੇ ਨਾਲ ਕੀਤੀ ਸਮੀਖਿਆ ਦਾ ਸਿੱਟਾ ਹੈ।

Advertisement

Advertisement