ਜਨਤਕ ਜਥੇਬੰਦੀਆਂ ਨੇ ਪੀਲੀਭੀਤ ਮੁਕਾਬਲੇ ਦੇ ਸਬੂਤ ਮੰਗੇ
07:06 AM Jan 04, 2025 IST
ਪੱਤਰ ਪ੍ਰੇਰਕ
ਧਾਰੀਵਾਲ, 3 ਜਨਵਰੀ
ਪੀਲੀਭੀਤ (ਉੱਤਰ ਪ੍ਰਦੇਸ਼) ਪੁਲੀਸ ਮੁਕਾਬਲੇ ਦੀ ਜਾਂਚ ਲਈ ਬਣੀ ਵੱਖ-ਵੱਖ ਜਥੇਬੰਦੀਆਂ ’ਤੇ ਆਧਾਰਿਤ ਜਾਂਚ ਕਮੇਟੀ ਨੇ ਐੱਸਐੱਸਪੀ (ਗੁਰਦਾਸਪੁਰ) ਅਤੇ ਡੀਜੀਪੀ (ਪੰਜਾਬ) ਨੂੰ ਪੱਤਰ ਭੇਜ ਕੇ ਇਸ ਸਬੰਧੀ ਲੋੜੀਂਦੇ ਸਬੂਤ ਮੰਗੇ ਹਨ। ਕਲਾਨੌਰ ਤਹਿਸੀਲ ਦੇ ਵੱਖ-ਵੱਖ ਪਿੰਡਾਂ ਦੇ ਤਿੰਨ ਨੌਜਵਾਨ ਇਸ ਮੁਕਾਬਲੇ ’ਚ ਮਾਰੇ ਗਏ ਸਨ। ਜਾਂਚ ਕਮੇਟੀ ਦੇ ਆਗੂ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ ਨੇ ਦੱਸਿਆ ਕਿ ਇਸ ਪੱਤਰ ਰਾਹੀਂ ਗੁਰਦਾਸਪੁਰ ਦੀਆਂ ਪੁਲੀਸ ਚੌਕੀਆਂ ’ਤੇ ਹੋਏ ਹਮਲਿਆਂ ਸਬੰਧੀ ਦਰਜ ਕੇਸ, ਤਿੰਨੋਂ ਨੌਜਵਾਨਾਂ ਦੇ ਫੋਨਾਂ ਦੀ ਡਿਟੇਲ ਸਣੇ ਉਨ੍ਹਾਂ ਦੇ ਖਾਤੇ ’ਚ ਵਿਦੇਸ਼ ਤੋਂ ਆਏ ਪੈਸਿਆਂ ਅਤੇ ਪੋਸਟਮਾਰਟਮ ਦੀਆਂ ਰਿਪੋਰਟਾਂ ਆਦਿ ਦੇ ਵੇਰਵੇ ਮੰਗੇ ਹਨ।
Advertisement
Advertisement