For the best experience, open
https://m.punjabitribuneonline.com
on your mobile browser.
Advertisement

ਜਨਤਕ ਜਥੇਬੰਦੀਆਂ ਨੇ ਮਨਾਇਆ ਮਜ਼ਦੂਰ ਦਿਹਾੜਾ

01:45 PM May 01, 2024 IST
ਜਨਤਕ ਜਥੇਬੰਦੀਆਂ ਨੇ ਮਨਾਇਆ ਮਜ਼ਦੂਰ ਦਿਹਾੜਾ
Advertisement

ਰਮੇਸ ਭਾਰਦਵਾਜ
ਲਹਿਰਾਗਾਗਾ, 1 ਮਈ 

Advertisement

ਅੱਜ ਇੱਥੇ ਨਗਰ ਕੌਂਸਲ ਦਫ਼ਤਰ ਅੱਗੇ ਸਫਾਈ ਸੇਵਕ ਯੂਨੀਅਨ ਨੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਜ਼ਦੂਰ ਦਿਵਸ ਮਨਾਇਆ। ਇਸ ਵਿੱਚ ਔਰਤਾਂ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਨਾਅਰਿਆਂ ਦੀ ਗੂੰਜ ਵਿੱਚ ਸਫ਼ਾਈ ਸੇਵਕ ਯੂਨੀਅਨ ਦਾ ਝੰਡਾ ਲਹਿਰਾਉਣ ਨਾਲ ਹੋਈ। ਇਸ ਸਮੇਂ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਮੰਗੂ, ਲੋਕ ਚੇਤਨਾ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ, ਸਕੱਤਰ ਹਰਭਗਵਾਨ ਗੁਰਨੇ, ਫੀਲਡ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੁਖਦੇਵ ਚੰਗਾਲੀਵਾਲਾ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਜਗਜੀਤ ਭੁਟਾਲ, ਬਿਜਲੀ ਮੁਲਾਜ਼ਮ ਆਗੂ ਪੂਰਨ ਸਿੰਘ ਖਾਈ, ਮਹਿੰਦਰ ਸਿੰਘ, ਲੇਖਕ ਰਣਜੀਤ ਲਹਿਰਾ, ਏਟਕ ਦੇ ਪ੍ਰਧਾਨ ਮਹਿੰਦਰ ਬਾਗੀ, ਜ਼ਿਲ੍ਹਾ ਰਾਮ, ਬਾਬੂ ਸਿੰਘ, ਡਾ. ਸੁਖਜਿੰਦਰ ਲਾਲੀ, ਦਰਸ਼ਨ ਸ਼ਰਮਾ, ਬਾਵਾ ਸਿੰਘ ਗਾਗਾ, ਧਰਮ ਸਿੰਘ, ਰਿਸ਼ੀਪਾਲ ਤੇ ਮੱਖਣ ਸਿੰਘ ਹਾਜ਼ਰ ਸਨ।

ਫਿਲੌਰ(ਸਰਬਜੀਤ ਸਿੰਘ ਗਿੱਲ): ਅੱਜ ਇਥੇ ਸ਼ਿਕਾਗੋ ਦੀ ਸ਼ਹੀਦਾਂ ਦੀ ਯਾਦ ਕਰਦਿਆਂ ਮਈ ਦਿਵਸ ਮਨਾਇਆ ਗਿਆ। ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐੱਮਓ) ਵਲੋਂ ਸਥਾਨਕ ਨਵਾਂ ਸ਼ਹਿਰ ਰੋਡ ’ਤੇ ਇਕੱਠੇ ਹੋ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਵਲੋਂ ਅੱਠ ਘੰਟੇ ਦੀ ਦਿਹਾੜੀ ਤੋਂ ਬਾਰਾਂ ਘੰਟੇ ਦੀ ਦਿਹਾੜੀ ਕਰਨਾ ਹੀ ਮਜ਼ਦੂਰ ਵਿਰੋਧੀ ਕਦਮ ਹੈ।

ਮੌਜੂਦਾ ਸਰਕਾਰ ਵਲੋਂ ਲਗਾਤਾਰ ਮਜ਼ਦੂਰਾਂ ’ਤੇ ਹਮਲੇ ਕੀਤੇ ਜਾ ਰਹੇ ਹਨ, ਹਰ ਕੰਮ ਕਿੱਤੇ ਦੀ ਧਰਮ ਦੇ ਅਧਾਰਿਤ ਵੰਡ ਪਾ ਕੇ ਲੋਕਾਂ ਨੂੰ ਆਪਸ ’ਚ ਲੜਾਇਆ ਜਾ ਰਿਹਾ ਹੈ। ਇਕੱਠ ਨੂੰ ਪਸਸਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ, ਕਰਨੈਲ ਸੰਧੂ, ਬਲਵਿੰਦਰ ਕੁਮਾਰ, ਤਾਰਾ ਸਿੰਘ ਬੀਕਾ, ਕੁਲਦੀਪ ਵਾਲੀਆਂ, ਨਿਰਮੋਲਕ ਸਿੰਘ ਹੀਰਾ, ਪ੍ਰਸ਼ੋਤਮ ਫਿਲੌਰ ਨੇ ਸੰਬੋਧਨ ਕੀਤਾ। ਇਸ ਮੌਕੇ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਗੋਗੀ, ਸਕੱਤਰ ਮੱਖਣ ਸੰਗਰਾਮੀ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਮੇਜਰ ਫਿਲੌਰ, ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਕੁਲਦੀਪ ਕੌੜਾ, ਸਰਬਜੀਤ ਕੌਰ ਰਾਣੀ, ਕਮਲਜੀਤ ਕੌਰ, ਆਸ਼ਾ ਰਾਣੀ ਹਾਜ਼ਰ ਸਨ। ਇਸ ਉਪਰੰਤ ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਯਾਦਗਰ ’ਤੇ ਸੂਹਾ ਝੰਡਾ ਝੁਲਾਇਆ ਗਿਆ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ ਨੇ ਧੰਨਵਾਦ ਕੀਤਾ।

ਧੂਰੀ(ਹਰਦੀ ਸਿੰੰਘ ਸੋਢੀ): ਕੌਮਾਂਤਰੀ ਮਜ਼ਦੂਰ ਦਿਵਸ ਮੁਲਾਜ਼ਮਾਂ, ਮਜ਼ਦੂਰਾਂ ਤੇ ਕਿਸਾਨਾਂ ਨੇ ਫੂਡ ਤੇ ਸਪਲਾਈ ਦਫ਼ਤਰ ਅੱਗੇ ਸਾਂਝੇ ਤੌਰ ’ਤੇ ਮਨਾਇਆ ਗਿਆ ਤੇ ਝੰਡਾ ਮਾਰਚ ਕੀਤਾ। ਵੱਖ ਵੱਖ ਬੁਲਾਰਿਆਂ ਨੇ ਮਈ ਦਿਵਸ ਇਤਿਹਾਸ ਬਾਰੇ ਵਿਚਾਰ ਪੇਸ਼ ਕੀਤੇ। ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਮਜ਼ਦੂਰਾਂ ਲਈ ਬਣੇ 47 ਕਾਨੂੰਨ ਤੋੜ ਕੇ 4 ਕੋਡਾਂ ਵਿੱਚ ਬਦਲਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਇਸ ਮੌਕੇ ਮੇਲਾ ਸਿੰਘ ਪੁੰਨਾਂਵਾਲ, ਮੇਜਰ ਸਿੰਘ ਪੁੰਨਾਂਵਾਲ, ਮਨਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸ਼ਰਮਾ, ਹੰਸ ਰਾਜ ਦੀਦਾਰਗੜ੍ਹ, ਇੰਦਰ ਸਿੰਘ ਧੂਰੀ, ਸਰਬਜੀਤ ਸਿੰਘ, ਵਿਸਾਖਾ ਸਿੰਘ, ਕੁਲਵਿੰਦਰ ਸਿੰਘ ਬੰਟੀ, ਗੁਰਦਿਆਲ ਨਿਰਮਾਣ, ਮੂਲ ਚੰਦ ਸ਼ਰਮਾ, ਪਵਨ ਹਰਚੰਦਪੁਰੀ, ਅਮਰੀਕ ਸਿੰਘ ਕਾਂਝਲਾ, ਗਗਨਦੀਪ ਸਿੰਘ, ਗੁਰਜੰਟ ਸਿੰਘ ਬੁਗਰਾ, ਲੀਲਾ ਖ਼ਾਂ, ਨਾਜ਼ਰ ਸਿੰਘ ਈਸੜਾ, ਚਰਨਜੀਤ ਸਿੰਘ ਮੀਮਸਾ, ਸ਼ਿੰਦਰ ਕੌਰ, ਜਸਪਾਲ ਕੌਰ, ਵਿੰਦਰ ਕੌਰ ਤੇ ਸੁਖਦੇਵ ਸਿੰਘ ਗਿਆਨੀ ਨੇ ਸੰਬੋਧਨ ਕੀਤਾ।

Advertisement
Author Image

Advertisement
Advertisement
×