For the best experience, open
https://m.punjabitribuneonline.com
on your mobile browser.
Advertisement

ਸਾਹਨੀ ਨੂੰ ਹਾਰਵਰਡ ਯੂਨੀਵਰਸਿਟੀ ਵੱਲੋਂ ਪਬਲਿਕ ਲੀਡਰਸ਼ਿਪ ਪ੍ਰਮਾਣ ਪੱਤਰ

07:55 AM Apr 17, 2024 IST
ਸਾਹਨੀ ਨੂੰ ਹਾਰਵਰਡ ਯੂਨੀਵਰਸਿਟੀ ਵੱਲੋਂ ਪਬਲਿਕ ਲੀਡਰਸ਼ਿਪ ਪ੍ਰਮਾਣ ਪੱਤਰ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਪਰੈਲ
ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਵੱਕਾਰੀ ਹਾਰਵਰਡ ਯੂਨੀਵਰਸਿਟੀ ਵੱਲੋਂ ਪਬਲਿਕ ਲੀਡਰਸ਼ਿਪ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ. ਸਾਹਨੀ ਨੇ ਇੱਕ ਸਾਲ ਵਿੱਚ ਪਬਲਿਕ ਲੀਡਰਸ਼ਿਪ ਦੇ ਛੇ ਕੋਰਸ ਅਤੇ ਕੈਪਸਟੋਨ ਅਸਾਈਨਮੈਂਟਾਂ ਪੂਰੀਆਂ ਕੀਤੀਆਂ। ਸਾਹਨੀ ਨੇ ਕਿਹਾ ਕਿ ਉਹ ਹਾਰਵਰਡ ਤੋਂ ਇਹ ਸਰਟੀਫਿਕੇਟ ਪ੍ਰਾਪਤ ਕਰਨ ਲਈ ਬਹੁਤ ਉਤਸ਼ਾਹਿਤ ਹਨ। ਹਾਰਵਰਡ ਵਿੱਚ ਉਨ੍ਹਾਂ ਨੇ ਜੋ ਕੋਰਸ ਕੀਤੇ ਹਨ, ਉਹ ਜਨਤਕ ਸੇਵਕ ਵਜੋਂ ਆਪਣੇ ਫਰਜ਼ਾਂ ਨੂੰ ਸਕਾਰਾਤਮਕ ਢੰਗ ਨਾਲ ਨਿਭਾਉਣ ਵਿੱਚ ਮਦਦ ਕਰਨਗੇ। ਇਹ ਜ਼ਿੰਦਗੀ ਵਿੱਚ ਅੱਗੇ ਜਾ ਕੇ ਸਹਾਈ ਸਾਬਤ ਹੋਣਗੇ। ਸਾਹਨੀ ਹਾਰਵਰਡ ਯੂਨੀਵਰਸਿਟੀ ਦੀ ਅਲੂਮਨੀ ਐਸੋਸੀਏਸ਼ਨ ਦੇ ਜੀਵਨ ਭਰ ਦੇ ਮੈਂਬਰ ਬਣ ਗਏ ਹਨ।

Advertisement

Advertisement
Author Image

joginder kumar

View all posts

Advertisement
Advertisement
×