ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਦਮ ਸ੍ਰੀ ਸੁਰਜੀਤ ਪਾਤਰ ਦੀ ਯਾਦ ਵਿੱਚ ਪੁਆਧੀ ਕਵੀ ਦਰਬਾਰ

08:31 AM Jul 16, 2024 IST
ਪੁਆਧੀ ਪੰਜਾਬੀ ਸਾਹਿਤਕ ਬੈਠਕ ਮੌਕੇ ਕਵੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਚਿੱਲਾ

ਪੱਤਰ ਪ੍ਰੇਰਕ
ਬਨੂੜ, 15 ਜੁਲਾਈ
ਪੁਆਧ ਪੰਜਾਬੀ ਸਾਹਿਤਕ ਬੈਠਕ ਬਨੂੜ ਵੱਲੋਂ ਪਦਮ ਸ੍ਰੀ ਸੁਰਜੀਤ ਪਾਤਰ ਦੀ ਯਾਦ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਵਿੱਚ ਕਵੀ ਦਰਬਾਰ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਸਕੂਲ ਦੀਆ ਵਿਦਿਆਰਥਣਾਂ ਦੀਆਂ ਕਵਿਤਾਵਾਂ ਦੀ ਪੇਸ਼ਕਾਰੀ ਨਾਲ ਹੋਇਆ। ਇਸ ਮਗਰੋਂ ਲੈਕਚਰਾਰ ਵਰਿੰਦਰ ਕੁਮਾਰ ਅਤੇ ਮਨੀ ਗਾਂਧੀ ਨੇ ਸੁਰਜੀਤ ਪਾਤਰ ਦੀ ਨਜ਼ਮਾਂ ਤਰੰਨਮ ਵਿੱਚ ਪੇਸ਼ ਕੀਤੀਆਂ। ਧੰਨਾ ਧਾਲੀਵਾਲ, ਹਰਪ੍ਰੀਤ ਧਰਮਗੜ੍ਹ ਨੇ ਮਰਹੂਮ ਕਵੀ ਦੀ ਯਾਦ ਵਿੱਚ ਲਿਖੀਆਂ ਕਵਿਤਾਵਾਂ ਗਾਈਆਂ। ਗਾਇਕ ਤੇ ਗੀਤਕਾਰ ਸੁਖਵਿੰਦਰ ਦੁਰਾਲੀ, ਦਲਜੀਤ ਸਿੰਘ, ਬਾਪੂ ਤਾਰਾ ਸਿੰਘ ਮੁਠਿਆੜਾਂ, ਰਾਜੂ ਨਾਹਰ, ਸੁਰਿੰਦਰਪਾਲ ਪੂਨੀਆ, ਬਲਦੀਪ ਖਲੌਰ, ਗੁਰਮੋਹਨ ਸੰਧਾਰਸੀ, ਦੀਦਾਰ ਸਿੰਘ ਬਨੂੜ ਨੇ ਹਾਜ਼ਰੀ ਲਵਾਈ। ਇਸ ਮੌਕੇ ਸਕੂਲ ਕੈਂਪਸ ਮੈਨੇਜਰ ਕੈਪਟਨ ਬਹਾਦੁਰ ਸਿੰਘ, ਜਗਰੂਪ ਸਿੰਘ, ਜਗਤਾਰ ਸਿੰਘ ਜੱਗੀ, ਛੱਜੂ ਖਾਂ, ਤਰਨਜੀਤ ਸਿੰਘ, ਜਸਰੀਤ ਕੌਰ, ਪ੍ਰੇਮ ਸਿੰਘ, ਧਲਵਿੰਦਰ ਸਿੰਘ ਅਤੇ ਮੋਹਰਪਾਲ ਨੇ ਹਾਜ਼ਰੀ ਭਰੀ। ਇਕੱਤਰਤਾ ਮੌਕੇ ਪੁਆਧੀ ਕਵੀਆਂ ਅਤੇ ਗੀਤਕਾਰਾਂ ਦਾ ਸਾਂਝਾ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਾਉਣ ਦਾ ਵੀ ਫੈਸਲਾ ਕੀਤਾ ਗਿਆ।

Advertisement

Advertisement