For the best experience, open
https://m.punjabitribuneonline.com
on your mobile browser.
Advertisement

ਪ੍ਰਾਚੀਨ ਸ਼ਿਵ ਮੰਦਰ ਵਿੱਚ ਲੱਗਿਆ ਪੁਆਧੀ ਅਖਾੜਾ

06:49 AM Aug 26, 2024 IST
ਪ੍ਰਾਚੀਨ ਸ਼ਿਵ ਮੰਦਰ ਵਿੱਚ ਲੱਗਿਆ ਪੁਆਧੀ ਅਖਾੜਾ
ਪੁਆਧੀ ਗਾਇਕ ਭਗਤ ਤਰਲੋਚਨ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਚਿੱਲਾ
Advertisement

ਪੱਤਰ ਪ੍ਰੇਰਕ
ਬਨੂੜ, 25 ਅਗਸਤ
ਗੋਬਿੰਦਗੜ੍ਹ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦੀ ਖੁਸ਼ੀ ਵਿੱਚ 20 ਅਗਸਤ ਤੋਂ ਛੇਵਾਂ ਮਹਾ ਭਾਗਵਤ ਗਿਆਨ ਸਪਤਾਹ ਮਨਾਇਆ ਜਾ ਰਿਹਾ ਹੈ। ਇਸ ਵਿੱਚ ਮਹੰਤ ਕੇਸ਼ਵ ਗਿਰੀ ਸੇਖਪੁਰ ਵਾਲੇ ਅਤੇ ਮਹੰਤ ਤੇਜਸਵੀ ਪੁਰੀ ਵਰਿੰਦਾਵਨ ਵਾਲੇ ਸੰਗਤ ਨੂੰ ਰੋਜ਼ਾਨਾ ਕਥਾ ਉਪਦੇਸ਼ ਸੁਣਾ ਰਹੇ ਹਨ। ਰੋਜ਼ਾਨਾ ਲੰਗਰ ਵੀ ਚੱਲ ਰਿਹਾ ਹੈ। 26 ਅਗਸਤ ਨੂੰ ਇਸ ਦੀ ਸਮਾਪਤੀ ਹੋਵੇਗੀ। ਸਮਾਗਮ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਹਰਪਾਲ ਸਿੰਘ ਬਠਲਾਣਾ ਆਦਿ ਨੇ ਵੀ ਸ਼ਮੂਲੀਅਤ ਕੀਤੀ।
ਅੱਜ ਮੰਦਿਰ ਵਿੱਚ ਪੁਆਧੀ ਅਖਾੜਾ ਸਜਾਇਆ ਗਿਆ। ਇਸ ਵਿੱਚ ਪਿੰਡ ਦੇ ਜੰਮਪਲ ਨੇਤਰਹੀਣ ਪੁਆਧੀ ਗਾਇਕ ਭਗਤ ਤਰਲੋਚਨ ਸਿੰਘ ਨੇ ਸੰਗਤ ਨੂੰ ਭਗਵਾਨ ਕ੍ਰਿਸ਼ਨ ਦੇ ਜੀਵਨ ਬਿਰਤਾਂਤ ਨੂੰ ਪੁਆਧੀ ਲੜੀਆਂ ਵਿੱਚ ਗਾ ਕੇ ਸੁਣਾਇਆ। ਉਨ੍ਹਾਂ ਲੋਕਾਂ ਨੂੰ ਭਗਵਾਨ ਕ੍ਰਿਸ਼ਨ ਦੇ ਦਰਸਾਏ ਰਸਤੇ ’ਤੇ ਚੱਲਣ ਦੀ ਅਪੀਲ ਕੀਤੀ। ਸ਼ਿਵ ਮੰਦਿਰ ਕਮੇਟੀ ਵੱਲੋਂ ਡਾ. ਬਲਵਿੰਦਰ ਸਿੰਘ, ਮੇਘ ਰਾਜ ਪੁਰੀ, ਪ੍ਰਿਥੀ ਪੁਰੀ, ਰਾਜਾ ਪੁਰੀ, ਰਵੀ ਪੁਰੀ, ਬੂਟਾ ਪੁਰੀ, ਬੰਟੀ ਪੁਰੀ, ਹੰਸ ਰਾਜ ਪੁਰੀ ਤੇ ਚੌਧਰੀ ਮੇਘ ਰਾਜ ਆਦਿ ਨੇ ਭਗਤ ਤਰਲੋਚਨ ਸਿੰਘ ਦਾ ਸਨਮਾਨ ਵੀ ਕੀਤਾ।

Advertisement

Advertisement
Advertisement
Author Image

Advertisement