ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਯੂ ਸੈਨੇਟ ਚੋਣ ਪ੍ਰਕਿਰਿਆ ਸ਼ੁਰੂ ਨਾ ਹੋਣ ’ਤੇ ਸਵਾਲ ਚੁੱਕੇ

11:19 AM Jun 26, 2024 IST

ਪੱਤਰ ਪ੍ਰੇਰਕ
ਚੰਡੀਗੜ੍ਹ, 25 ਜੂਨ
ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਦੀਆਂ ਚੋਣਾਂ ਕਰਵਾਉਣ ਸਬੰਧੀ ਮੁੱਢਲੀ ਪ੍ਰਕਿਰਿਆ ਵਿੱਚ ਲਗਪਗ ਚਾਰ ਮਹੀਨੇ ਦੀ ਪਹਿਲਾਂ ਹੀ ਦੇਰੀ ਹੋ ਚੁੱਕੀ ਹੈ। ਪ੍ਰਸ਼ਾਸਨ ਇਸ ਚੋਣ ਨੂੰ ਹਾਲੇ ਵੀ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ’ਵਰਸਿਟੀ ਦੇ ਸੈਨੇਟ ਅਤੇ ਸਾਬਕਾ ਸਿੰਡੀਕੇਟ ਮੈਂਬਰ ਹਰਪ੍ਰੀਤ ਸਿੰਘ ਦੂਆ ਨੇ ਵਾਈਸ ਚਾਂਸਲਰ ਨੂੰ ਪੱਤਰ ਲਿਖ ਕੇ ਇਹ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਵਾਈਸ ਚਾਂਸਲਰ ਨੂੰ ਲਿਖੇ ਪੱਤਰ ਵਿੱਚ ਸ੍ਰੀ ਦੂਆ ਨੇ ਕਿਹਾ ਕਿ ਨਿਯਮਾਂ ਮੁਤਾਬਕ ਚੋਣ ਪ੍ਰਕਿਰਿਆ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਆਪਣੇ ਪੱਧਰ ’ਤੇ ਸ਼ੁਰੂ ਕੀਤੀ ਜਾਣੀ ਹੈ। ਇਸ ਪ੍ਰਕਿਰਿਆ ਤੋਂ ਪਹਿਲਾਂ ਵੋਟਰ ਸੂਚੀ ’ਤੇ ਇਤਰਾਜ਼ ਵੀ ਮੰਗੇ ਜਾਣੇ ਹਨ, ਜਿਨ੍ਹਾਂ ’ਤੇ ਮੁੜ ਯੂਨੀਵਰਸਿਟੀ ਵੱਲੋਂ ਆਪਣੇ ਪੱਧਰ ’ਤੇ ਰਜਿਸਟਰਾਰ ਰਾਹੀਂ ਵਿਚਾਰ ਕੀਤਾ ਜਾਣਾ ਹੈ। ਚੋਣਾਂ ਲਈ 240 ਦਿਨ ਪਹਿਲਾਂ ਚੋਣ ਦੀ ਮਿਤੀ ਜਾਰੀ ਕਰਨ ਦਾ ਨੋਟਿਸ ਭੇਜਣਾ ਹੁੰਦਾ ਹੈ। ਰਜਿਸਟਰਡ ਗ੍ਰੈਜੂਏਟ ਤੇ ਫੈਕਲਟੀ ਤੋਂ ਇਲਾਵਾ ਹੋਰ ਹਲਕਿਆਂ ਵੱਲੋਂ ਆਮ ਫੈਲੋ ਲਈ ਵੱਖਰੀ ਸਮਾਂ-ਸਾਰਨੀ ਪ੍ਰਦਾਨ ਕੀਤੀ ਗਈ ਹੈ।
ਪੰਜਾਬ ਯੂਨੀਵਰਸਿਟੀ ਵੱਲੋਂ ਉਪਲਬਧ ਵੇਰਵੇ ਦਰਸਾਉਂਦੇ ਹਨ ਕਿ ਮੌਜੂਦਾ ਸੈਨੇਟ ਦੀ ਮਿਆਦ 1 ਨਵੰਬਰ 2020 ਤੋਂ 31 ਅਕਤੂਬਰ 2024 ਤੱਕ ਹੈ। ਇਸ ਲਈ ਚੋਣਾਂ ਦੀਆਂ ਤਰੀਕਾਂ ਦੇਣ ਵਾਲਾ ਨੋਟਿਸ 1 ਨਵੰਬਰ 2024 ਤੋਂ ਅੱਠ ਮਹੀਨੇ ਪਹਿਲਾਂ, ਭਾਵ ਮਾਰਚ-2024 ਤੱਕ ਜਾਰੀ ਕੀਤਾ ਜਾਣਾ ਚਾਹੀਦਾ ਸੀ ਪਰ ਅਜੇ ਤੱਕ ਅਥਾਰਟੀ ਵੱਲੋਂ ਸੈਨੇਟ ਦੀਆਂ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਕਰਨ ਲਈ ਕੋਈ ਆਦੇਸ਼ ਜਾਂ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ, ਜੋ ਵਿਧਾਨਿਕ ਹੁਕਮਾਂ ਦੀ ਉਲੰਘਣਾ ਹੈ।
ਉਨ੍ਹਾਂ ਕਿਹਾ ਕਿ ਇਹ ਚੋਣਾਂ ਕਰਵਾਉਣ ਲਈ ਬਜਟ ਦੀ ਵੰਡ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਸੈਨੇਟ ਅਤੇ ਸਿੰਡੀਕੇਟ ਵੱਲੋਂ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਇਸ ਲਈ ਚੋਣਾਂ ਵਿੱਚ ਦੇਰੀ ਕਰਨ ਦਾ ਕੋਈ ਕਾਰਨ ਨਹੀਂ ਹੋ ਸਕਦਾ।

Advertisement

Advertisement