For the best experience, open
https://m.punjabitribuneonline.com
on your mobile browser.
Advertisement

ਪੀਯੂ ਬਚਾਓ ਮੋਰਚਾ: ਪੁਲੀਸ ਨੇ ਪਾੜਿ੍ਹਆਂ ’ਤੇ ਡਾਂਗਾਂ ਵਰ੍ਹਾਈਆਂ

08:55 AM Nov 14, 2024 IST
ਪੀਯੂ ਬਚਾਓ ਮੋਰਚਾ  ਪੁਲੀਸ ਨੇ ਪਾੜਿ੍ਹਆਂ ’ਤੇ ਡਾਂਗਾਂ ਵਰ੍ਹਾਈਆਂ
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਅੱਗੇ ਵਧਣ ਤੋਂ ਰੋਕਦੇ ਹੋਏ ਚੰਡੀਗੜ੍ਹ ਪੁਲੀਸ ਤੇ ਪੀਯੂ ਸੁਰੱਖਿਆ ਮੁਲਾਜ਼ਮ। -ਫੋਟੋ: ਪ੍ਰਦੀਪ ਤਿਵਾੜੀ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 13 ਨਵੰਬਰ
ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਕੈਂਪਸ ਵਿੱਚ ਅੱਜ ਪੈਦਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਚੰਡੀਗੜ੍ਹ ਪੁਲੀਸ ਵੱਲੋਂ ਡਾਂਗਾਂ ਵਰ੍ਹਾਈਆਂ ਗਈਆਂ। ਮਹਿਲਾ ਪੁਲੀਸ ਦੀ ਅਣਹੋਂਦ ਕਰ ਕੇ ਪੁਰਸ਼ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਵਿਦਿਆਰਥਣਾਂ ਨਾਲ ਵੀ ਧੱਕਾਮੁੱਕੀ ਕੀਤੀ। ਰੋਹ ਵਿੱਚ ਆਏ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਵਾਈਸ ਚਾਂਸਲਰ, ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪੁਲੀਸ ਖ਼ਿਲਾਫ਼ ਨਾਅਰੇ ਲਗਾਉਂਦਿਆਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ।
ਪਿਛਲੇ ਕਰੀਬ 25 ਦਿਨਾਂ ਤੋਂ ਅਣਮਿਥੇ ਸਮੇਂ ਲਈ ਧਰਨੇ ’ਤੇ ਬੈਠੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਅੱਜ 13 ਨਵੰਬਰ ਨੂੰ ਉਪ ਕੁਲਪਤੀ ਦੀ ਰਿਹਾਇਸ਼ ਦੇ ਘਿਰਾਓ ਦਾ ਪ੍ਰੋਗਰਾਮ ਦਿੱਤਾ ਗਿਆ ਸੀ। ਉਸ ਰਸਤੇ ’ਚ ਚੰਡੀਗੜ੍ਹ ਪੁਲੀਸ ਨੇ ਬੈਰੀਕੇਡ ਲਗਾ ਦਿੱਤੇ ਤਾਂ ਵਿਦਿਆਰਥੀਆਂ ਨੇ ਮਾਰਚ ਦਾ ਰੁਖ਼ ਅਚਾਨਕ ਬਦਲ ਕੇ ਲਾਅ ਆਡੀਟੋਰੀਅਮ ਵਿੱਚ ਚੱਲ ਰਹੇ ‘ਪੰਜਾਬ ਵਿਜ਼ਨ-2047’ ਪ੍ਰੋਗਰਾਮ ਵੱਲ ਕਰ ਲਿਆ। ਪ੍ਰੋਗਰਾਮ ਵਿੱਚ ਬਦਲਾਅ ਦੀ ਅਗਾਊਂ ਜਾਣਕਾਰੀ ਨਾ ਹੋਣ ਕਰ ਕੇ ਚੰਡੀਗੜ੍ਹ ਪੁਲੀਸ ਅਤੇ ’ਵਰਸਿਟੀ ਦੀ ਸਕਿਉਰਿਟੀ ਨੂੰ ਭਾਜੜ ਪੈ ਗਈ।
ਸਟੂਡੈਂਟਸ ਸੈਂਟਰ ਦੀ ਪਾਰਕਿੰਗ ’ਚ ਪਹੁੰਚਣ ਤੱਕ ਦੂਜੇ ਪਾਸਿਓਂ ਡੀਐੱਸਪੀ ਗੁਰਮੁਖ ਸਿੰਘ ਦੀ ਅਗਵਾਈ ਹੇਠ ਪਹੁੰਚੀ ਪੁਲੀਸ ਫੋਰਸ ਨੇ ਵਿਦਿਆਰਥੀਆਂ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਪੁਲੀਸ ਨੇ ਵਿਦਿਆਰਥੀਆਂ ’ਤੇ ਖੂਬ ਡੰਡਾ ਵਰ੍ਹਾਇਆ। ਵਿਦਿਆਰਥੀ ਆਗੂ ਰਿਮਲਜੋਤ ਸਿੰਘ ਨੇ ਸਟੂਡੈਂਟਸ ਸੈਂਟਰ ’ਤੇ ਸੰਬੋਧਨ ਕਰਦਿਆਂ ਦੱਸਿਆ ਕਿ ਪੁਲੀਸ ਅਧਿਕਾਰੀ ਵੱਲੋਂ ਵਿਦਿਆਰਥੀਆਂ ’ਤੇ ਗੋਲ਼ੀ ਚਲਾਉਣ ਦੀ ਕਥਿਤ ਧਮਕੀ ਤੱਕ ਦੇ ਦਿੱਤੀ ਗਈ। ਉਨ੍ਹਾਂ ਵਿਦਿਆਰਥੀ ਸਾਹਿਬਜੀਤ ਸਿੰਘ ਦੀ ਪਿੱਠ ’ਤੇ ਡਾਂਗ ਦਾ ਨਿਸ਼ਾਨ ਦਿਖਾਇਆ। ਇਸ ਦੌਰਾਨ ਵਿਦਿਆਰਥਣਾਂ ਮਨਮੀਤ ਕੌਰ ਅਤੇ ਸਾਰ੍ਹਾ ਦੇ ਵੀ ਡਾਂਗਾਂ ਵੱਜੀਆਂ।

Advertisement

ਧਰਨੇ ਵਿੱਚ ਪੁੱਜੇ ਡੀਐੱਸਡਬਲਿਯੂ ਨੂੰ ਨਕਾਰਿਆ

ਲਾਠੀਚਾਰਜ ਹੋਣ ਉਪਰੰਤ ਪੁਲੀਸ ਦੀ ਮਦਦ ਨਾਲ ਧਰਨੇ ਵਿੱਚ ਪਹੁੰਚੇ ਡੀਐੱਸਡਬਲਿਯੂ ਅਮਿਤ ਚੌਹਾਨ ਨੇ ਮੋਰਚੇ ਦੀ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਉਪ ਕੁਲਪਤੀ ਨਾਲ ਕਰਵਾਉਣ ਦੀ ਗੱਲ ਆਖੀ ਤਾਂ ਵਿਦਿਆਰਥੀਆਂ ਨੇ ਇਸ ਨੂੰ ਨਾਕਾਰਦਿਆਂ ਉਨ੍ਹਾਂ ਨੂੰ ਧਰਨੇ ਵਾਲੀ ਥਾਂ ’ਤੇ ਬੁਲਾਉਣ ਦੀ ਮੰਗ ਰੱਖੀ।

Advertisement

ਵਾਈਸ ਚਾਂਸਲਰ ਦੇ ਬਿਆਨ ਦਾ ਵਿਰੋਧ

ਇੱਥੇ ਧਰਨੇ ਵਿੱਚ ਸ਼ਾਮਲ ਪ੍ਰੋ. ਮਨਜੀਤ ਸਿੰਘ, ਵਿਦਿਆਰਥੀ ਆਗੂਆਂ ਰਿਮਲਜੋਤ ਸਿੰਘ, ਅਸ਼ਮੀਤ ਸਿੰਘ, ਸੰਦੀਪ, ਗਗਨਦੀਪ ਸਿੰਘ, ਸਾਰ੍ਹਾ, ਜ਼ੋਬਨ, ਹਰਪੁਨੀਤ ਕੌਰ, ਸਾਬਕਾ ਵਿਦਿਆਰਥੀ ਆਗੂ ਅਮਨਦੀਪ ਕੌਰ, ਪ੍ਰੋ. ਸੁਧੀਰ ਮਹਿਰਾ, ਸੈਨੇਟਰ ਆਈਪੀਐੱਸ ਸਿੱਧੂ, ਸੰਦੀਪ ਸੀਕਰੀ, ਸੁਰਿੰਦਰ ਸਿੰਘ ਸੰਧੂ, ਰਵਿੰਦਰ ਸਿੰਘ ਧਾਲੀਵਾਲ ਬਿੱਲਾ ਆਦਿ ਨੇ ਵਾਈਸ ਚਾਂਸਲਰ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਸੈਨੇਟ ਚੋਣਾਂ ਨਾਲ ਕੋਈ ਸਰੋਕਾਰ ਨਹੀਂ। ਵਿਦਿਆਰਥੀਆਂ ਅਤੇ ਸੈਨੇਟਰਾਂ ਨੇ ਕਿਹਾ ਕਿ ਵਿਦਿਆਰਥੀਆਂ ਕਰ ਕੇ ਹੀ ਯੂਨੀਵਰਸਿਟੀ ਹੈ।

Advertisement
Author Image

joginder kumar

View all posts

Advertisement