ਪੀਟੀ ਊਸ਼ਾ ਨੇ ਖੇਡ ਬਿੱਲ ਦੇ ਖਰੜੇ ’ਤੇ ਇਤਰਾਜ਼ ਪ੍ਰਗਟਾਇਆ
08:40 AM Oct 19, 2024 IST
ਨਵੀਂ ਦਿੱਲੀ: ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਸੀ) ਦੀ ਪ੍ਰਧਾਨ ਪੀਟੀ ਊਸ਼ਾ ਨੇ ਕੌਮੀ ਖੇਡ ਪ੍ਰਸ਼ਾਸਨ ਬਿੱਲ ਦੇ ਖਰੜੇ ਦੀਆਂ ਕੁੱਝ ਵਿਵਸਥਾਵਾਂ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਬਿੱਲ ਦੇ ਖਰੜੇ ਵਿੱਚ ਪ੍ਰਸਤਾਵਿਤ ਵਿਵਸਥਾਵਾਂ ਆਈਓਏ ਅਤੇ ਕੌਮੀ ਫੈਡਰੇਸ਼ਨਾਂ ਦੀ ਖ਼ੁਦਮੁਖਤਿਆਰੀ ਨੂੰ ਕਮਜ਼ੋਰ ਕਰਨਗੀਆਂ। ਖੇਡ ਮੰਤਰੀ ਮਨਸੁਖ ਮਾਂਡਵੀਆ ਨੂੰ ਲਿਖੇ ਪੱਤਰ ਵਿੱਚ ਪੀਟੀ ਊਸ਼ਾ ਨੇ ਕਿਹਾ ਕਿ ਬਿੱਲ ਦਾ ਖਰੜਾ ਸਟੇਟ ਓਲੰਪਿਕ ਐਸੋਸੀਏਸ਼ਨਜ਼ (ਐੱਸਓਏ) ਦੀ ਭੂਮਿਕਾ ਨੂੰ ਸਪੱਸ਼ਟ ਨਹੀਂ ਕਰ ਰਿਹਾ ਹੈ, ਜਿਸ ਨਾਲ ਖੇਡ ਪ੍ਰਸ਼ਾਸਨ ਦੇ ਵਿਕੇਂਦਰੀਕਰਨ ਦੀ ਪ੍ਰਕਿਰਿਆ ਕਮਜ਼ੋਰ ਹੋ ਜਾਂਦੀ ਹੈ। ਹਾਲਾਂਕਿ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਆਈਓਏ ਅਤੇ ਕੌਮੀ ਖੇਡ ਫੈਡਰੇਸ਼ਨਜ਼ (ਐੱਨਐੱਸਐੱਫਜ਼) ਦੀ ਆਜ਼ਾਦੀ ਸਬੰਧੀ ਹੈ। ਬਿੱਲ ਦੇ ਖਰੜੇ ਵਿੱਚ ਸਪੋਰਟਸ ਰੈਗੂਲੇਟਰ ਬੋਰਡ ਆਫ ਇੰਡੀਆ ਦੇ ਗਠਨ ਦਾ ਜ਼ਿਕਰ ਹੈ। ਪੀਟੀ ਊਸ਼ਾ ਨੇ ਕਿਹਾ, ‘‘ਇਸ ਵਿੱਚ ਖੇਡ ਸੰਸਥਾਵਾਂ ਦੀ ਖੁਦਮੁਖਤਿਆਰੀ ਦਾ ਜ਼ਿਕਰ ਨਹੀਂ ਹੈ।’’ -ਪੀਟੀਆਈ
Advertisement
Advertisement