ਪੀਐੱਸਯੂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ
08:38 AM Aug 29, 2023 IST
ਸੰਗਰੂਰ ’ਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਅਹੁਦੇਦਾਰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ। ਫੋਟੋ: ਲਾਲੀ
Advertisement
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 28 ਅਗਸਤ
ਸਰਕਾਰੀ ਰਣਬੀਰ ਕਾਲਜ ਦੀ ਇਕਾਈ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਕਾਲਜ ਦੇ ਵੱਖ-ਵੱਖ ਪ੍ਰਾਜੈਕਟਾਂ ਲਈ ਆਈਆਂ ਗਰਾਂਟਾਂ ਨਾਲ ਹੋਏ ਕੰਮਾਂ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਗਈ। ਮੰਗ ਪੱਤਰ ਸੌਂਪਣ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲਾਂ ਦੌਰਾਨ ਸਰਕਾਰੀ ਰਣਬੀਰ ਕਾਲਜ ਦੇ ਵੱਖ ਵੱਖ ਪ੍ਰਾਜੈਕਟਾਂ ਲਈ ਗਰਾਂਟਾਂ ਆਈਆਂ ਸਨ ਜਿਸ ਵਿੱਚ 2 ਕਰੋੜ ਰੁਪਏ ਈ-ਲਾਇਬ੍ਰੇਰੀ ਅਤੇ 56 ਲੱਖ ਰੁਪਏ ਕਾਲਜ ਆਡੀਟੋਰੀਅਮ ਲਈ ਮਿਲਿਆ ਸੀ। ਉਨ੍ਹਾਂ ਕਿਹਾ ਕਿ ਨਵੀਂ ਬਣੀ ਲਾਇਬਰੇਰੀ ਨੂੰ ਅਜੇ ਤੱਕ ਚਾਲੂ ਵੀ ਨਹੀਂ ਕੀਤਾ ਗਿਆ ਪਰ ਉਸਦੀਆਂ ਕੰਧਾਂ ਵਿਚ ਤਰੇੜਾਂ ਪੈਣ ਲੱਗੀਆਂ ਹਨ। ਆਡੀਟੋਰੀਅਮ ਦੀ ਡਾਊਨ ਸੀਲਿੰਗ ਟੁੱਟ ਕੇ ਹੇਠਾਂ ਡਿੱਗ ਚੁੱਕੀ ਹੈ। ਇਸ ਮੌਕੇ ਕਾਲਜ਼ ਕਮੇਟੀ ਪ੍ਰਧਾਨ ਲਵਪ੍ਰੀਤ ਸਿੰਘ ਮਹਿਲਾ ਸਣੇ ਮੈਂਬਰ ਹਾਜ਼ਰ ਸਨ।
Advertisement
Advertisement
Advertisement