For the best experience, open
https://m.punjabitribuneonline.com
on your mobile browser.
Advertisement

ਪੀਐੱਸਯੂ ਵੱਲੋਂ ‘ਭਾਜਪਾ ਹਰਾਓ ਭਾਜਪਾ ਭਜਾਓ’ ਤਹਿਤ ਰੈਲੀ

07:50 AM May 31, 2024 IST
ਪੀਐੱਸਯੂ ਵੱਲੋਂ ‘ਭਾਜਪਾ ਹਰਾਓ ਭਾਜਪਾ ਭਜਾਓ’ ਤਹਿਤ ਰੈਲੀ
ਰੈਲੀ ਦੌਰਾਨ ਹਾਜ਼ਰ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਾਰਕੁਨ ਤੇ ਆਗੂ।
Advertisement

ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 30 ਮਈ
ਇੱਥੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਆਈਟੀਆਈ ਬਗਵਾਈਂ ਗੜ੍ਹਸ਼ੰਕਰ ਵਿੱਚ ‘ਭਾਜਪਾ ਹਰਾਓ ਭਾਜਪਾ ਭਜਾਓ’, ‘ਵਿਰੋਧੀ ਪਾਰਟੀਆਂ ਨੂੰ ਸਵਾਲ ਕਰੋ’ ਅਤੇ ‘ਇਸ ਪ੍ਰਬੰਧ ਨੂੰ ਬੇਪਰਦ ਕਰੋ’ ਦੇ ਨਾਅਰਿਆਂ ਹੇਠ ਰੈਲੀ ਕੀਤੀ ਗਈ। ਇਸ ਮੌਕੇ ਪੀਐੱਸਯੂ ਆਗੂ ਗੁਰਸਿਮਰਨਜੀਤ ਸਿੰਘ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਸਰਕਾਰ ਸੱਤਾ ਵਿੱਚ ਆਈ ਹੈ, ਇਸ ਨੇ ਕਾਰਪੋਰੇਟ ਘਰਾਣਿਆਂ ਅਤੇ ਆਰਐੱਸਐੱਸ ਦੀ ਵਿਚਾਰਧਾਰਾ ਡੰਡੇ ਦੇ ਜ਼ੋਰ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਸ ਵਾਰ ਜੇ ਭਾਜਪਾ ਦੀ ਸਰਕਾਰ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਇਹ ਦੇਸ਼ ਵਿੱਚ ਹਿੰਦੂ ਰਾਸ਼ਟਰ ਬਣਾ ਦੇਵੇਗੀ ਤੇ ਸਿਰਫ਼ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰੇਗੀ। ਭਾਜਪਾ ਇਸ ਦੇਸ਼ ਵਿੱਚ ਇੱਕ ਨੇਤਾ, ਇੱਕ ਬੋਲੀ, ਇੱਕ ਪਹਿਰਾਵਾ, ਇੱਕ ਝੰਡਾ ਤੇ ਇਸ ਭਾਰਤੀ ਸੰਵਿਧਾਨ ਦੀ ਥਾਂ ਮਨੂੰ ਸਿਮ੍ਰਤੀ ਲੈ ਕੇ ਆਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਲੌਕਡਾਊਨ ਦੌਰਾਨ ਨਵੀਂ ਸਿੱਖਿਆ ਨੀਤੀ ਲਿਆਂਦਾ, ਜਿਸ ਵਿੱਚ ਕੇਂਦਰੀਕਰਨ, ਨਿੱਜੀਕਰਨ ਅਤੇ ਭਗਵਾਂਕਰਨ ਮੌਜੂਦ ਹੈ ਪਰ ਰਾਖਵੇਕਰਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸੇ ਤਰ੍ਹਾਂ ਧਰਮ ਦੇ ਆਧਾਰ ’ਤੇ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ, ਯੂਨੀਵਰਸਲ ਸਿਵਲ ਕੋਡ, ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤੇ, ਦੇਸ਼ ਦੇ ਡਰਾਈਵਰਾਂ ਵਿਰੋਧੀ ਜ਼ਬਰਦਸਤੀ ਕਾਨੂੰਨ ਲਿਆਂਦੇ ਗਏ।
ਹੁਸ਼ਿਆਰਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਰੋਸ ਪ੍ਰਗਟ ਕਰਨ ਜਾਂਦੇ ਵਿਦਿਆਰਥੀ ਆਗੂ ਬਲਜੀਤ ਸਿੰਘ ਧਰਮਕੋਟ ਅਤੇ ਕਿਸਾਨਾਂ ਨੂੰ ਪੁਲੀਸ ਵੱਲੋਂ ਰਸਤੇ ਵਿੱਚ ਹੀ ਰੋਕਣ ਦੀ ਨਿਖੇਧੀ ਕੀਤੀ। ਇਸ ਮੌਕੇ ਯੁਵਰਾਜ ਮਹਿੰਮੀ, ਸੌਰਵ, ਦਿਆ ਰਾਮ, ਹਰਪ੍ਰੀਤ ਸਿੰਘ ਅਤੇ ਹੋਰ ਸਿਖਿਆਰਥੀ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×