ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਐੱਸਪੀਸੀਐੱਲ ਨੇ ਨਵੇਂ 50 ਮੈਗਾਵਾਟ ਸੋਲਰ ਪਾਵਰ ਪ੍ਰਾਜੈਕਟ ਦੀ ਊਰਜਾ ਸਮਰੱਥਾ ਵਧਾਈ

08:40 AM Jun 26, 2024 IST

ਪਟਿਆਲਾ (ਪੱਤਰ ਪ੍ਰੇਰਕ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੇ ਟਿਕਾਊ ਊਰਜਾ ਸਰੋਤਾਂ ਨੂੰ ਉਤਸ਼ਾਹਿਤ ਕਰਦੇ ਹੋਏ ਰਾਜ ਦੀ ਵਧਦੀ ਬਿਜਲੀ ਮੰਗ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਕਾਰਪੋਰੇਸ਼ਨ ਨੇ ਜੂਨ-2022 ਵਿੱਚ 2.65 ਰੁਪਏ, ਕਿੱਲੋਵਾਟ ਘੰਟਾ ਦੀ ਪ੍ਰਤੀਯੋਗੀ ਦਰ ’ਤੇ 250 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਲਈ ਸੋਲਰ ਪਾਵਰ ਡਿਵੈਲਪਰਾਂ ਨਾਲ ਸਮਝੌਤੇ ਸਹੀਬੱਧ ਕੀਤੇ ਸਨ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੈਸਰਜ਼ ਐੱਸਏਈਐਲ ਲਿਮਟਿਡ ਵੱਲੋਂ ਪਿੰਡ ਕਰਮਗੜ੍ਹ, ਮਲੋਟ ਵਿੱਚ ਲਗਾਏ ਗਏ 50 ਮੈਗਾਵਾਟ ਸਮਰੱਥਾ ਦੇ ਸੋਲਰ ਪਾਵਰ ਪ੍ਰਾਜੈਕਟ ਨੂੰ ਸਿੰਕਰੋਨਾਈਜ਼ (ਸਮਕਾਲਵਰਤੀ) ਕਰ ਦਿੱਤਾ ਗਿਆ ਹੈ ਅਤੇ ਸੋਲਰ ਪਾਵਰ 220 ਕੇਵੀ ਗਰਿੱਡ ਸਬ-ਸਟੇਸ਼ਨ ਕਟੋਰੇਵਾਲਾ ਵਿੱਚ ਸਪਲਾਈ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ ਸਥਾਪਤ ਕੀਤੇ ਜਾਣ ਵਾਲੇ ਚਾਰ ਮੈਗਾਵਾਟ ਦੇ ਚਾਰ ਸੋਲਰ ਪਾਵਰ ਪ੍ਰਾਜੈਕਟ 2.748 ਰੁਪਏ/ਕਿੱਲੋਵਾਟ ਘੰਟਾ ਦੀ ਦਰ ’ਤੇ ਪੇਡਾ ਨੂੰ ਅਲਾਟ ਕੀਤੇ ਗਏ ਸਨ।

Advertisement

Advertisement